ਲਾਈਟ ਰੇਲ ਟ੍ਰਾਂਜਿਟ ਵਹੀਕਲ ਪੇਸ਼ ਕਰਦਾ ਹੈ ਭਵਿੱਖ ਦੀ ਗਲੀ-ਪੱਧਰ ਦਾ ਆਵਾਜਾਈ ਦ੍ਰਿਸ਼
ਲਾਈਟ ਰੇਲ ਟ੍ਰਾਂਜਿਟ ਵਹੀਕਲ ਪੇਸ਼ ਕਰਦਾ ਹੈ ਭਵਿੱਖ ਦੀ ਗਲੀ-ਪੱਧਰ ਦਾ ਆਵਾਜਾਈ ਦ੍ਰਿਸ਼
ਲਾਈਟ ਰੇਲ ਟ੍ਰਾਂਜਿਟ ਵਹੀਕਲ ਪੇਸ਼ ਕਰਦਾ ਹੈ ਭਵਿੱਖ ਦੀ ਗਲੀ-ਪੱਧਰ ਦਾ ਆਵਾਜਾਈ ਦ੍ਰਿਸ਼

ਫੌਰੀ ਜਾਰੀ ਕਰਨ ਲਈ: 2 ਮਈ, 2018

ਸਰੀ ਦੀ ਮੇਅਰ ਲਿੰਡਾ ਹੈਪਨਰ ਅਤੇ ਸਰੀ ਸਿਟੀ ਕੌਂਸਲ ਨੇ ਸੈਂਟਰਲ ਸਿਟੀ ਮਾਲ ਵਿਖੇ ਲਾਈਟ ਰੇਲ ਟ੍ਰਾਂਜਿਟ ਵਹੀਕਲ ਦੇ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ। ਲਾਈਟ ਰੇਲ ਟ੍ਰਾੰਜ਼ਿਟ ਵਹੀਕਲ ਦੀ ਸ਼ੁਰੂਆਤ ਲਈ ਸਰੀ ਹਲਕੇ ਦੇ ਭਾਈਚਾਰੇ, ਵਪਾਰ ਅਤੇ ਵਿਦਿਆਰਥੀ ਐਡਵੋਕੇਟ ਹਾਜ਼ਰ ਸਨ। ਅਗਲੇ 9 ਹਫਤਿਆਂ ਵਿੱਚ, ਸਰ੍ਹੀ ਦੇ ਨਿਵਾਸੀਆਂ ਕੋਲ ਐੱਲ ਆਰ ਵੀ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਹੋਵੇਗਾ ਅਤੇ ਉਹਨਾਂ ਨੂੰ ਪਤਾ ਲੱਗ ਸਕੇਗਾ ਕਿ ਭਵਿੱਖ ਦੀ ਆਵਾਜਾਈ ਤਕਨਾਲੋਜੀ ਕਿਸ ਤਰ੍ਹਾਂ ਦਿਖਾਈ ਦੇਵੇਗੀ।

ਸਾਡੇ ਨਿਵਾਸੀਆਂ ਨੂੰ ਹਲਕੇ ਰੇਲ ਟ੍ਰਾਂਜ਼ਿਟ ਵਾਹਨ ਨੂੰ ਜਾਨਣ ਅਤੇ ਇਸ ਸ਼ਹਿਰੀ-ਸਟਾਈਲ ਦੇ ਐਲਆਰਟੀ ਨੂੰ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਜੋ ਕਿ ਛੇਤੀ ਹੀ ਸਰ੍ਹੀ ਪਹੁੰਚ ਰਿਹਾ ਹੈ, ” ਮੇਅਰ ਲਿੰਡਾ ਹੈਪਨਰ ਨੇ ਕਿਹਾ “ਲਾਈਟ ਰੇਲ ਟ੍ਰਾਂਜ਼ਿਟ ਕੈਨੇਡਾ ਦੇ ਸ਼ਹਿਰਾਂ ਅਤੇ ਦੁਨੀਆਂ ਭਰ ਦੇ ਸ਼ਹਿਰੀ ਆਵਾਜਾਈ ਨੈਟਵਰਕ ਦੇ ਆਧੁਨਿਕੀਕਰਨ ਲਈ ਤਕਨੀਕ ਦੀ ਉੱਤਮ ਚੋਣ ਹੈ। ਸਰੀ ਵਿੱਚ ਜੋ ਵੀ ਆਉਣ ਵਾਲਾ ਹੈ, ਇਹ ਜਾਣਕਾਰੀ ਸਾਡੇ ਵਸਨੀਕਾਂ ਨੂੰ ਐਲ.ਆਰ.ਟੀ. ਬਾਰੇ ਜਾਨਣ ਅਤੇ ਸਰੀ ਸ਼ਹਿਰ ਦੇ ਨਿਰਮਾਣ ਦ੍ਰਿਸ਼ਟੀਕੋਣ ਦਾ ਇੱਕ ਅਨਿੱਖੜਵਾਂ ਅੰਗ ਹੋਣ ਬਾਰੇ ਜਾਣੂੰ ਕਰਵਾਏਗੀ।

ਹੁਣ ਤੋਂ 1 ਜੁਲਾਈ ਤੱਕ ਐਲ.ਆਰ.ਟੀ. ਅਨੇਕਾਂ ਥਾਵਾਂ ‘ਤੇ ਪ੍ਰਦਰਸ਼ਿਤ ਹੋਵੇਗਾ ਜਿਵੇਂ ਕਿ ਨਿਊਟਨ, ਸਿਟੀ ਸੈਂਟਰ, ਗਿਲਡਫੋਰਡ, ਸਰੀ ਇੰਟਰਨੈਸ਼ਨਲ ਚਿਲਡਰਨ ਫੈਸਟੀਵਲ ਅਤੇ ਕਲੋਵਰਡੇਲ ਵਿੱਚ ਕਨੇਡਾ ਦਿਵਸ ਸਮਾਰੋਹ।

ਸਰੀ ਵਪਾਰ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨੀਤਾ ਹਬਰਮਨ
“ਮੈਟਰੋ ਵੈਨਕੂਵਰ ਵਿੱਚ ਵੱਡੇ ਆਵਾਜਾਈ ਪ੍ਰਾਜੈਕਟਾਂ ਦੇ ਫੰਡ ਲਈ 10 ਸਾਲ ਦੀ ਦ੍ਰਿਸ਼ਟਮਾਨ ਯੋਜਨਾ ਯਕੀਨੀ ਬਣਾਏਗੀ ਕਿ ਆਖਿਰਕਾਰ ਸਰੀ ਨੂੰ ਅਜਿਹੇ ਆਵਾਜਾਈ ਨਿਵੇਸ਼ ਪ੍ਰਾਪਤ ਹੋ ਰਹੇ ਹਨ ਜਿਹਨਾਂ ਦੀ ਸ਼ਹਿਰ ਨੂੰ ਬੜੀ ਵੱਡੀ ਲੋੜ ਸੀ। ਨਵੀਨਤਮ ਤਕਨੀਕ ਅਤੇ ਲਾਈਟ ਰੇਲ ਟ੍ਰਾਂਜਿਟ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਸਰੀ ਇੱਕ ਵੱਡੀ ਮੰਜ਼ਿਲ ਹੈ ਅਤੇ ਦੱਖਣ ਫਰੇਜ਼ਰ ਆਰਥਿਕ ਖੇਤਰ ਨਾਲ ਜੁੜਿਆ ਹੋਇਆ ਹੈ। ”

ਐਲਿਜ਼ਾਬੈਥ ਮਾਡਲ, ਮੁੱਖ ਕਾਰਜਕਾਰੀ ਅਧਿਕਾਰੀ, ਡਾਊਨਟਾਊਨ ਸਰੀ ਬੀਆਈਏ
“ਸਾਡੀ ਆਰਥਿਕਤਾ ਦੀ ਸੁਰੱਖਿਆ ਅਤੇ ਸੁਧਾਰ ਵਾਸਤੇ ਸਰੀ ਅਤੇ ਨਾਲ ਹੀ ਮੈਟਰੋ ਵੈਨਕੂਵਰ ਅਤੇ ਬੀ.ਸੀ. ਲਈ ਵੀ, ਵਧੇਰੇ ਅਤੇ ਬਿਹਤਰ ਆਵਾਜਾਈ ਜ਼ਰੂਰੀ ਹੈ। ਲੋਕਾਂ ਦੇ ਸਕੂਲ, ਕੰਮ ਤੋਂ ਆਉਣ ਅਤੇ ਸਮਾਨ ਦੀ ਢੋਆ-ਢੁਆਈ ਉਸ ਬਦਲਾਅ ਦਾ ਜ਼ਰੂਰੀ ਹਿੱਸਾ ਹਨ ਜਿਹੜਾ ਸਾਨੂੰ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਕਰਨਾ ਚਾਹੀਦਾ ਹੈ। ”

ਕੈਟਲਨ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੈਟਲਿਨ ਮੈਕੁਤਚੈਨ,
“ਐੱਲ.ਆਰ.ਟੀ. ਪ੍ਰੋਜੈਕਟ ਅਤੇ ਵਧੇਰੇ ਆਵਾਜਾਈ ਦੇ ਸਾਧਨਾਂ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ, ਮੇਨਲੈਂਡ ਤੋਂ ਪੜ੍ਹਨ ਅਤੇ ਕੰਮ ਕਰਨ ਲਈ ਨਵੇਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰੇਗੀ, ਜੋ ਜ਼ਰੂਰ ਹੀ ਸਰੀ ਨੂੰ ਰਹਿਣ ਵਾਲਾ ਇੱਕ ਬਿਹਤਰ ਸਥਾਨ ਬਣਾਏਗੀ। ”

The demonstration vehicle is an example of the wide selection of light rail cars available for LRT projects. The actual light rail car for the SNG LRT project will be selected through an open and competitive procurement process.

ਪ੍ਰਦਰਸ਼ਿਤ ਵਾਹਨ ਐਲਆਰਟੀ ਪ੍ਰੋਜੈਕਟਾਂ ਲਈ ਉਪਲਬਧ ਹਲਕੇ ਰੇਲ ਕਾਰਾਂ ਦੀ ਇੱਕ ਉਦਾਹਰਣ ਹੈ। ਐਸ ਐਨ ਜੀ ਐਲ ਆਰ ਟੀ ਪ੍ਰਾਜੈਕਟ ਲਈ ਅਸਲ ਲਾਈਟ ਰੇਲ ਕਾਰ ਦੀ ਚੋਣ ਇੱਕ ਖੁੱਲ੍ਹੀ ਅਤੇ ਪ੍ਰਤੀਯੋਗੀ ਖਰੀਦ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।

ਐੱਲ ਆਰ ਵੀ ਪ੍ਰਦਰਸ਼ਨ ਬਾਰੇ ਹੋਰ ਜਾਣਕਾਰੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ –

-30-
ਮੀਡੀਆ ਪੁੱਛਗਿੱਛ
ਓਲੀਵਰ ਲਮ
ਸੰਪਰਕ ਮੈਨੇਜਰ
ਮੇਅਰ ਦਫਤਰ
ਸਰੀ ਸ਼ਹਿਰ
604.591.4519
OWLum@surrey.ca