
ਮਸ਼ਹੂਰ ਪੰਜਾਬੀ ਗਾਇਕ ” ਗਗਨ ਕੋਕਰੀ ” ਦਾ ਹਾਲ ਹੀ ਵਿੱਚ ਇਕ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਸ਼ਤਰੰਜ ” ਜਿਸਨੂੰ ਕਿ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਇਸ ਗੀਤ ਨੂੰ ਪੰਜਾਬ ਦੇ ਤੋਂ ਇਲਾਵਾ ਵਿਦੇਸ਼ਾਂ ਵਿਚੋਂ ਵੀ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ | ਜੀ ਹਾਂ ਦੱਸ ਦਈਏ ਕਿ ਹਾਲ ਹੀ ਵਿੱਚ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇਕ ਨਿੱਕਾ ਜਿਹਾ ਸਰਦਾਰ ਬੱਚਾ ਇਹਨਾਂ ਦੇ ਗੀਤ ” ਸ਼ਤਰੰਜ ” ਤੇ ਬਹੁਤ ਹੀ ਸੋਹਣਾ ਭੰਗੜਾ ਪਾ ਰਿਹਾ ਹੈ |
ਦੱਸ ਦਈਏ ਕਿ ਇਹ ਵੀਡੀਓ ਕੈਨੇਡਾ ਦੇ ਸ਼ਹਿਰ ਸਰੀ ਦੀ ਹੈ | ਇਸ ਵੀਡੀਓ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਜੇਕਰ ਹੁਣ ਆਪਾਂ ਇਸ ਗੀਤ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹ ਗੀਤ ਦੋ ਹਫਤੇ ਪਹਿਲਾਂ ਰਿਲੀਜ਼ ਹੋਇਆ ਹੈ ਅਤੇ ਹੁਣ ਤੱਕ ਇਸ ਗੀਤ ਨੂੰ ਯੂਟਿਊਬ ਤੇ ਗਿਆਰਾਂ ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ” ਗੁੱਪੀ ਢਿੱਲੋਂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਗੋਲਡ ਈ ਢਿੱਲੋਂ ” ਦੁਆਰਾ ਲਿਖੇ ਗਏ ਹਨ | ਗਗਨ ਕੋਕਰੀ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ |
ਗਗਨ ਕੋਕਰੀ ਗੀਤਾਂ ਦੇ ਨਾਲ-ਨਾਲ ਕਈ ਫਿਲਮਾਂ ‘ਚ ਵੀ ਕੰਮ ਕਰ ਰਹੇ ਨੇ । ਜਿਸ ‘ਚ ਮੁੱਖ ਤੌਰ ‘ਲਾਟੂ’ ਹੈ ਜੋ ਨਵੰਬਰ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਫਿਲਮ ਹੋਰ ਵੀ ਆ ਰਹੀ ਹੈ ‘ਯਾਰਾ ਵੇ’ । ਜਿਸ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਨ੍ਹਾਂ ਦੋਵਾਂ ਫਿਲਮਾਂ ਨੂੰ ਲੈ ਕੇ ਗਗਨ ਕੋਕਰੀ ਉਤਸ਼ਾਹਿਤ ਨੇ ।’ਲਾਟੂ’ ਉਨ੍ਹਾਂ ਦੇ ਫਿਲਮੀ ਕਰੀਅਰ ਨੂੰ ਕਿੱਥੋਂ ਤੱਕ ਰੁਸ਼ਨਾਉਂਦਾ ਹੈ ਇਹ ਤਾਂ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਸਾਹਮਣੇ ਆਏਗਾ ।
Be the first to comment