ਕੈਨੇਡਾ ਡੇ ਤੇ ਬਰੈਂਪਟਨ ਵਿੱਚ ਲਾਈਆਂ ਗੁਰਨਾਮ ਭੁੱਲਰ ਨੇ ਰੌਣਕਾਂ

author-image
Gourav Kochhar
New Update
gurnam bhullar

ਜਿਵੇਂ ਕਿ ਪੰਜਾਬ ਵਿੱਚ ਬਹੁਤ ਸਾਰੇ ਮਸ਼ਹੂਰ ਕਲਾਕਾਰ ਹਨ ਜਿਨ੍ਹਾਂ ਨੇ ਕਿ ਆਪਣੀ ਕਲਾਕਾਰੀ ਨਾਲ ਪੰਜਾਬ ਦਾ ਨਾਂ ਹਰ ਪਾਸੇ ਰੋਸ਼ਨ ਕੀਤਾ ਇਸੇ ਤਰਾਂ ਗੁਰਨਾਮ ਭੁੱਲਰ ਦਾ ਵੀ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ | ਜੇਕਰ ਇਹਨਾਂ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਸਾਰੇ ਗਾਣਿਆਂ ਨੂੰ ਹੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ | ਇਹਨਾਂ ਦੇ ਗਾਣਿਆਂ ਦੇ ਚਰਚੇ ਸਿਰਫ ਪੰਜਾਬੀ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਅਤੇ ਵਿਦੇਸ਼ ਵਿੱਚ ਵੀ ਹਨ ਜਿਵੇਂ ਕਿ 1 ਜੁਲਾਈ ਨੂੰ ਹੋਏ ਕੈਨੇਡਾ ਦਿਵਸ ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵੀ ਗੁਰਨਾਮ ਭੁੱਲਰ ਨੇ ਆਪਣੇ ਗਾਣਿਆਂ ਰਾਹੀਂ ਸੱਭ ਦਾ ਮਨ ਮੋਹ ਲਿਆ ਅਤੇ ਇਹਨਾਂ ਦੇ ਡਾਇਮੰਡ ਗਾਣੇ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | 26 ਜੂਨ ਨੂੰ ਹੋਏ ਵੋਇਸ ਆਫ ਪੰਜਾਬ ਛੋਟਾ ਚੈਂਪ ਦੇ ਸੀਜ਼ਨ 5 ਵਿੱਚ ਵੀ ਗੁਰਨਾਮ ਭੁੱਲਰ ਨੇ ਸ਼ੋਅ ਵਿੱਚ ਰੌਣਕਾਂ ਵਧਾਈਆਂ ਤੇ ਜਿੰਨ੍ਹੇ ਵੀ ਪ੍ਰਤੀਯੋਗੀ ਸਨ ਸੱਭ ਨੂੰ ਬਹੁਤ ਖੁਸ਼ੀ ਹੋਈ |

ਸਾਰੇ ਪ੍ਰੀਤਿਯੋਗੀਆਂ ਨੂੰ ਗੁਰਨਾਮ ਭੁੱਲਰ Punjabi Singer ਜੀ ਨੇ ਗਾਇਕੀ ਬਾਰੇ ਸਿੱਖਿਆ ਦਿੱਤੀ | ਹਰ ਪੱਖੋਂ ਇਹਨਾਂ ਦੇ ਗੀਤਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ | ਇਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਹਨਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਵਿੱਚ ਰਿਕਾਰਡ ਕਰ ਕੇ ਸੋਸ਼ਲ ਮੀਡਿਆ ਜਿਵੇਂ ਕਿ ਫੇਸਬੁੱਕ ਯੂ-ਟਿਊਬ ਇੰਸਟਾਗ੍ਰਾਮ ਆਦਿ ਤੇ ਸ਼ੇਅਰ ਕਰ ਰਹੇ ਹਨ | ਗੁਰਨਾਮ ਭੁੱਲਰ ਨੇ ਬਹੁਤ ਘੱਟ ਸਮੇ ਵਿੱਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਆਪਣੇ ਪ੍ਰਤੀ ਬਹੁਤ ਚੰਗੀ ਜਗਾ ਬਣਾ ਲਈ ਹੈ | ਇਹਨਾਂ ਦੇ ਡਾਇਮੰਡ ਗਾਣੇ ਨੂੰ 172 ਮਿਲੀਅਨ ਤੋਂ ਜਿਆਦਾ ਲੋਕਾਂ ਦੁਆਰਾ ਵੇਖਿਆ ਗਿਆ ਅਤੇ ਬਹੁਤ ਅੱਛੇ ਅੱਛੇ ਕੋਮੈਂਟ ਮਿਲੇ | ਇਹ ਹੀ ਨਹੀਂ ਇਹਨਾਂ ਦੇ ਪੁਰਾਣੇ ਗਾਣਿਆਂ ਨੂੰ ਵੀ ਬਹੁਤ ਪਿਆਰ ਮਿਲਿਆ ਸੀ ਅਜੇ ਅੱਜ ਵੀ ਇਹਨਾਂ ਪੁਰਾਣੇ ਗਾਣਿਆਂ ਲੋਕ ਸੁਣ ਰਹੇ ਹਨ |

ਗੁਰਨਾਮ ਭੁੱਲਰ

punjabi-singer latest-entertainment-news gurnam-bhullar punjabi-music-industry news-in-punjabi
Advertisment