ਲੋਹੜੀ ਦਾ ਕੀ ਹੈ ਇਤਿਹਾਸ ,ਜਾਣੋ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ




lohri celebration
lohri celebration

ਲੋਹੜੀ ਦਾ ਤਿਉਹਾਰ ਪੰਜਾਬ ‘ਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ । ਇਸ ਤਿਉਹਾਰ ਦੇ ਮੌਕੇ ‘ਤੇ ਬੱਚਿਆਂ ਪਿੰਡਾਂ ‘ਚ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਹਨ ।ਪਰ ਇਸ ਦਾ ਇਤਿਹਾਸ ਕੀ ਹੈ ਇਸ ਦੇ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ । ਅੱਜ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ।ਇਸ ਬਾਰੇ ਤੁਹਾਨੂੰ ਦੱਸਾਂਗੇ । ਦਰਅਸਲ ਪ੍ਰਾਚੀਨ ਸਮੇਂ ‘ਚ ਇੱਕ ਰਾਜਾ ਹੁੰਦਾ ਸੀ ਜੋ ਕਿ ਅਕਸਰ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਧੱਕਾ ਕਰਦਾ ਸੀ । ਉਹ ਗਰੀਬ ਕੁੜੀ ਜਿਸ ਨੂੰ ਵੀ ਉਹ ਪਸੰਦ ਕਰਦਾ ਸੀ ਉਹ ਚੁੱਕ ਕੇ ਲੈ ਜਾਂਦਾ ਸੀ ।ਇਸੇ ਤਰ੍ਹਾਂ ਇੱਕ ਪੰਡਤ ਜਿਸ ਦੀਆਂ ਕਿ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ ਜਿਨ੍ਹਾਂ ਦਾ ਵਿਆਹ ਉਸ ਨੇ ਤੈਅ ਕੀਤਾ ਹੋਇਆ ਸੀ । ਪਰ ਰਾਜੇ ਦੇ ਡਰੋਂ ਉਹ ਰਾਤ ਨੂੰ ਹੀ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ‘ਚ ਦੁੱਲਾ ਭੱਟੀ ਨਾਂਅ ਦਾ ਬਹਾਦਰ ਯੋਧਾ ਪੰਡਤ ਨੂੰ ਮਿਲਿਆ ।ਦੁੱਲਾ ਭੱਟੀ ਨੇ ਜਦੋਂ ਪੰਡਤ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਅੱਧੀ ਰਾਤ ਨੂੰ ਨਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਆਪਣੀ ਸਾਰੀ ਵਿਥਿਆ ਸੁਣਾਈ । ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਉਸੇ ਜੰਗਲ ‘ਚ ਦੋਨਾਂ ਕੁੜੀਆਂ ਦਾ ਕੰਨਿਆ ਦਾਨ ਖੁਦ ਕੀਤਾ ਅਤੇ ਦੋਹਾਂ ਦੇ ਫੇਰੇ ਉਸ ਜੰਗਲ ‘ਚ ਹੀ ਕਰਵਾਏ । ਇਸੇ ਲਈ ਇਸ ਲੋਕ ਨਾਇਕ ਦੀ ਬਹਾਦਰੀ ਨੂੰ ਲੋਹੜੀ ਦੇ ਮੌਕੇ ‘ਤੇ ਯਾਦ ਕੀਤਾ ਜਾਂਦਾ ਹੈ ।

ਹੋਰ ਵੇਖੋ :2019/01/09 ਕੈਨੇਡਾ ਦੀ ਧਰਤੀ ‘ਤੇ ਪੰਜਾਬੀਆਂ ਦੀ ਮਿਹਨਤ ,ਵੇਖੋ ਵੀਡਿਓ

lohri
lohri

ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ,ਹੋ
ਦੁੱਲੇ ਦੀ ਧੀ ਵਿਆਹੀ ,ਹੋ
ਸੇਰ ਸੱਕਰ ਪਾਈ ,ਹੋ
ਕੁੜੀ ਦਾ ਲਾਲ ਪਟਾਕਾ ,ਹੋ
ਕੁੜੀ ਦਾ ਸ਼ਾਲੂ ਪਾਟਾ ,ਹੋ

lohri festival
lohri festival

ਹੋਰ ਵੇਖੋ :ਗੋਰੇ ਨੇ ਕੀਤਾ ਪੰਜਾਬੀ ‘ਚ ਜਪੁਜੀ ਸਾਹਿਬ ਦਾ ਪਾਠ ,ਵੇਖੋ ਵੀਡਿਓ

 

View this post on Instagram

 

#happylohri

A post shared by Punjabi Entertainment (@pollywoodista) on

 

ਪਿੰਡਾਂ ‘ਚ ਲੋਹੜੀ ਮੰਗਣ ਦਾ ਰਿਵਾਜ਼ 

ਲੋਹੜੀ ਦਾ ਤਿਉਹਾਰ ਉਂਝ ਤਾਂ ਬੱਚਾ ਪੈਦਾ ਹੋਣ ਖਾਸ ਕਰਕੇ ਜਿਨ੍ਹਾਂ ਘਰਾਂ ‘ਚ ਮੁੰਡਾ ਪੈਦਾ ਹੁੰਦਾ ਹੈ ਤਾਂ ਉਸ ਘਰ ਖੁਸ਼ੀ ਮਨਾਈ ਜਾਂਦੀ ਹੈ । ਇਸ ਦੇ ਨਾਲ ਹੀ ਜਿਨ੍ਹਾਂ ਘਰਾਂ ‘ਚ ਮੁੰਡਿਆਂ ਦੇ ਵਿਆਹ ਹੁੰਦੇ ਹਨ ਉਸ ਘਰ ‘ਚ ਲੋਹੜੀ ਮੰਗੀ ਜਾਂਦੀ ਹੈ ਅਤੇ ਲੋਹੜੀ ਮੰਗਣ ਵਾਲੀਆਂ ਕੁੜੀਆਂ ਉਨ੍ਹਾਂ ਘਰਾਂ ਚੋਂ ਲੋਹੜੀ ਮੰਗਦੀਆਂ ਹਨ । ਜਿਸ ‘ਚ ਤਿਲ ,ਗੁੜ ,ਰਿਉੜੀਆਂ ਅਤੇ ਮੂੰਗਫਲੀ ਅਤੇ ਪੈਸੇ ਲੋਹੜੀ ਵਾਲੇ ਘਰ ਚੋਂ ਲੈਂਦੀਆਂ ਨੇ । ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਨੇ
ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ
ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ

 

View this post on Instagram

 

#happylohri

A post shared by Punjabi Entertainment (@pollywoodista) on

ਇਸ ਦੇ ਨਾਲ ਹੀ ਜਿਸ ਘਰ ਵਾਲੇ ਲੋਹੜੀ ਦੇਣ ‘ਚ ਦੇਰੀ ਕਰਨ ਤਾਂ ਕੁੜੀਆਂ ਗਾਉੇਂਦੀਆਂ ਕਹਿੰਦੀਆਂ ਨੇ
ਅੰਦਰ ਕੀ ਬਣਾਉਂਦੀ ਏਂ
ਸੁੱਥਣ ਨੂੰ ਟਾਕੀ ਲਾਉਂਦੀ ਏਂ
ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ
ਜੇ ਕੁੜੀਆਂ ਨੂੰ ਥੋੜੇ ਪੈਸੇ ਦਿੱਤੇ ਜਾਣ ਤਾਂ ਕੁੜੀਆਂ ਗਾਉਂਦੀਆਂ ਹੋਈਆਂ ਕਹਿੰਦੀਆਂ ਨੇ …
ਆਪਣੇ ਪੈਸਿਆਂ ਵੱਲ ਵੇਖ ਸਾਡੀਆਂ ਕੁੜੀਆਂ ਵੱਲ ਵੇਖ
ਅਤੇ ਇਸ ਦੇ ਨਾਲ ਹੀ ਗਾਉਂਦੀਆਂ ਨੇ
ਘੱਟ ਦੇਣ ‘ਤੇ ਮਿਹਣੇ ਦੇਂਦੀਆਂ ਹੋਈਆਂ ਕਹਿੰਦੀਆਂ ਨੇ
ਦੋ ਕੁ ਫੁੱਲੜੀਆਂ ਲਿਆਈ ਉੱਤੇ ਮਂੈਗਣ ਧਰ ਲਿਆਈ
ਜੇ ਕੁੜੀਆਂ ਨੂੰ ਉਨ੍ਹਾਂ ਦੇ ਮਨ ਮਾਫਿਕ ਪੈਸੇ ਅਤੇ ਲੋਹੜੀ ਮਿਲਦੀ ਹੈ ਤਾਂ ਕੁੜੀਆਂ ਖੁਸ਼ ਹੋ ਕੇ ਉਸ ਪਰਿਵਾਰ ਨੂੰ ਅਸੀਸਾਂ ਦਿੰਦੀਆਂ ਹਨ ਕਿ ….
ਕੋਠੇ ਉੱਤੇ ਮੋਰ ਇੱਥੇ ਮੁੰਡਾ ਜੰਮੇ ਹੋਰ
ਸਾਲ ਨੂੰੁ ਫੇਰ ਆਈਏ
ਇਸ ਤਰ੍ਹਾਂ ਸਭ ਘਰਾਂ ਚੋਂ ਲੋਹੜੀ ਮੰਗਣ ਤੋਂ ਬਾਅਦ ਇਹ ਕੁੜੀਆਂ ਸ਼ਾਮ ਨੂੰ ਇੱਕਠੀਆਂ ਹੋ ਕੇ ਲੋਹੜੀ ਵਾਲੇ ਘਰਾਂ ਚੋਂ ਮਿਲੇ ਪੈਸਿਆਂ ਅਤੇ ਗੁੜ ਰਿਉੜੀਆਂ ਨੂੰ ਵੰਡ ਲੈਂਦੀਆਂ ਨੇ ।

lohri festival dulla Bhatti के लिए इमेज परिणाम

ਰਾਤ ਨੂੰ ਹੁੰਦਾ ਹੈ ਜਸ਼ਨ ‘ਤੇ ਪੈਂਦਾ ਹੈ ਖਰੂਦ

ਲੋਹੜੀ ਵਾਲੇ ਘਰਾਂ ‘ਚ ਰਾਤ ਦੇ ਸਮੇਂ ਭੁੱਗਾ ਬਾਲਿਆ ਜਾਂਦਾ ਹੈ ਅਤੇ ਇਸ ਭੁੱਗੇ ਦੀ ਸਭ ਤੋਂ ਪਹਿਲਾਂ ਅਗਨੀ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ । ਜਿਸ ‘ਚ ਤਿਲ ਰਿਉੜੀਆਂ ਅਗਨੀ ਦੇਵਤਾ ਨੂੰ ਸਪੁਰਦ ਕੀਤੀਆਂ ਜਾਂਦੀਆਂ ਨੇ ।ਔਰਤਾਂ ਗਾਉਂਦੀਆਂ ਨੇ
ਜਿੰਨੇ ਜਠਾਣੀ ਤਿਲ ਸੁੱਟੇਗੀ ਓਨੇ ਹੀ ਦਰਾਣੀ ਮੁੰਡੇ ਜੰਮੇਗੀ

ਇਸ ਦੇ ਨਾਲ ਹੀ ਹੋਰ ਵੀ ਕਈ ਗੀਤ ਗਾਏ ਜਾਂਦੇ ਨੇ ।ਇਸ ਦੇ ਨਾਲ ਹੀ ਗੱਭਰੂ ਅਤੇ ਮੁਟਿਆਰਾਂ ਢੋਲ  ਦੇ ਡਗੇ ‘ਤੇ ਖੂਬ ਭੰਗੜੇ ਪਾਉਂਦੇ ਨੇ । ਮਘਦੇ ਹੋਏ ਭੁੱਗੇ ਦੇ ਨਾਲ ਨਾਲ ਜਿਉਂ ਜਿਉਂ ਰਾਤ ਬੀਤਦੀ ਜਾਂਦੀ ਹੈ ਤਾਂ ਉਸ ਦੇ ਨਾਲ ਨਾਲ ਗਿੱਧੇ ਅਤੇ ਭੰਗੜੇ ਅਤੇ ਗੀਤਾਂ ਦਾ ਜੋਸ਼ ਵੀ ਵੱਧਦਾ ਜਾਂਦਾ ਹੈ ਅਤੇ ਲੋਹੜੀ ਦਾ ਇਹ ਤਿਉਹਾਰ ਹਰ ਕਿਸੇ ਦੇ ਘਰ ਰਿਉੜੀਆਂ ਵਰਗੀ ਮਿਠਾਸ ਭਰ ਦਿੰਦਾ ਹੈ । ਆਖਿਰਕਾਰ ਭੁੱਗੇ ‘ਚ ਤਿਲ ਸੁੱਟ ਕੇ ਔਰਤਾਂ ਗਾਉਂਦੀਆਂ ਨੇ …..
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ ਚੁੱਲ੍ਹੇ ਪਏ ।

lohri celebration
lohri celebration

 

ਕਿਉਂਕਿ ਪੋਹ ਦੀ ਰਾਤ ਲੋਹੜੀ ਹੁੰਦੀ ਹੈ ਅਤੇ ਅਗਲੇ ਹੀ ਦਿਨ ਮਾਘ ਦਾ ਮਹੀਨਾ ਚੜ ਜਾਂਦਾ ਹੈ ਅਤੇ ਇਸ ਦਿਨ ਪੋਹ ਦੀ ਰਾਤ ਨੂੰ ਬਣਾਈ ਗਈ ਖਿੱਚੜੀ ਖਾਧੀ ਜਾਂਦੀ ਹੈ ।ਇਸ ਦੇ ਨਾਲ ਹੀ ਹਰਿਆਲੀ ਦਾ ਪ੍ਰਤੀਕ ਸਾਗ ਵੀ ਘਰਾਂ ‘ਚ ਬਣਾਇਆ ਜਾਂਦਾ ਹੈ ।ਇਸ ਤਰ੍ਹਾਂ ਲੋਹੜੀ ਦਾ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ‘ਚ ਰਸ ਘੋਲ ਦਿੰਦਾ ਹੈ ।