
ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਇਨ੍ਹਾਂ ਆਪਣੀ ਕਾਬਲੀਅਤ ਦੇ ਝੰਡੇ ਗੱਡੇ ਹੋਏ ਹਨ ਅਤੇ ਆਪਣੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦਾ ਨਾਮ ਰੋਸ਼ਨ ਕੀਤਾ ਹੈ | ਹਾਲ ਹੀ ਵਿੱਚ ਸੋਸ਼ਲ ਮੀਡਿਆ ਦੇ ਜਰੀਏ ਯੂਟਿਊਬ ਤੇ ਵਾਇਰਲ ਹੋਈ ਪੰਜਾਬੀ ਗਾਇਕੀ ਅਤੇ ਭੰਗੜੇ ਦੇ ਬਾਦਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਮਲਕੀਤ ਸਿੰਘ ਦੀ ਵੀਡੀਓ ਜਿਸ ਵਿੱਚ ਕਿ ਉਹਨਾਂ ਨੂੰ ਗੂਗਲ ਕੈੰਪਸ ਵਿੱਚ ਇੰਟਰਵਿਊ ਤੇ ਬੁਲਾਇਆ ਗਿਆ ਅਤੇ ਇਹ ਉਹਨਾਂ ਦੇ ਲਈ ਬਹੁਤ ਮਾਨ ਵਾਲੀ ਗੱਲ ਕਿ |
ਇਸ ਇੰਟਰਵਿਊ ਦੇ ਰਹੀ ਉਹਨਾਂ ਸੱਭ ਨੂੰ ਆਪਣੀ ਗਾਇਕੀ ਜੀਵਨ ਬਾਰੇ ਦੱਸਿਆ ਕਿ ਉਹਨਾਂ ਨੇਂ ਗਾਇਕੀ ਕਿਥੋਂ ਸ਼ੁਰੂ ਕੀਤੀ ਅਤੇ ਕੀ ਕੀ ਮੁਸ਼ਕਿਲਾਂ ਆਈਆਂ ਸਨ ਉਹਨਾਂ ਨੂੰ ਇਸ ਮੁਕਾਮ ਤੱਕ ਪਾਉਚਨ ਲਈ | ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਗਾਇਕੀ ਅਤੇ ਭੰਗੜੇ ਨੂੰ ਲੋਕ ਨਾ ਕਿ ਪੰਜਾਬ ਬਲਕਿ ਇਸ ਤੋਂ ਬਾਹਰ ਦੇਸ਼ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕਰਦੇ ਹਨ |
ਆਪਣੀ ਗਾਇਕੀ ਦੇ ਨਾਲ ਨਾਲ ਭੰਗੜੇ ਲਈ ਵੀ ਬਹੁਤ ਮਸ਼ਹੂਰ ਹਨ ਅਤੇ ਇਸੇ ਕਰਕੇ ਇੰਗਲੈਂਡ ਵਿੱਚ ਇਹਨਾਂ ਨੂੰ ਭੰਗੜੇ ਦੇ ਕਿੰਗ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਮਲਕੀਤ ਸਿੰਘ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਦੁਆਰਾ ਐਮ ਬੀ ਈ ( ਮੈਂਬਰ ਆਫ ਬ੍ਰਿਟਿਸ਼ ਦਾ ਆਰਡਰ ਆਫ ਦਾ ਬ੍ਰਿਟਿਸ਼ ਐਮਪਾਇਰ ) ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਵੀ ਛਾਪਿਆ ਗਿਆ ਹੈ | ਮਲਕੀਤ ਸਿੰਘ ਦੇ ਸਾਰੇ ਗੀਤਾਂ ਨੂੰ ਹੀ ਲੋਕਾਂ ਵੱਲੋ ਬਹੁਤ ਪਸੰਦ ਕੀਤਾ ਜਾਂਦਾ ਹੈ ਇਹਨਾਂ ਗੀਤਾਂ ਵਿਚੋਂ ਇੱਕ ਗੀਤ ਹੈ ਜਿਸਦਾ ਨਾਮ ਹੈ ” ਗੁੜ ਨਾਲੋਂ ਇਸ਼ਕ ਮਿੱਠਾ ” ਜਿਸ ਨੂੰ ਕਿ ਸੱਭ ਤੋਂ ਵੱਧ ਪਸੰਦ ਕੀਤਾ ਗਿਆ ਸੀ ਅੱਜ ਵੀ ਉਸ ਗੀਤ ਨੂੰ ਸੁਣਿਆ ਜਾਂਦਾ ਹੈ |