ਬਰੈਂਪਟਨ ਦੇ 6 ਬੈਂਕ ਲੁੱਟਣ ਵਾਲਾ ਦੋਸ਼ੀ ਵਿਅਕਤੀ ਗ੍ਰਿਫ਼ਤਾਰ

author-image
ptcnetcanada
New Update
ਬਰੈਂਪਟਨ ਦੇ 6 ਬੈਂਕ ਲੁੱਟਣ ਵਾਲਾ ਦੋਸ਼ੀ ਵਿਅਕਤੀ ਗ੍ਰਿਫ਼ਤਾਰ

ਬਰੈਂਪਟਨ ਦੇ 6 ਬੈਂਕ ਲੁੱਟਣ ਵਾਲਾ ਦੋਸ਼ੀ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ ਇਵਾਨ ਰਾਮੀਰੇਜ਼ ਚਵੀਰਾ (25) ਉੱਤੇ ਨੋਟ ਦੇ ਕੇ ਤਿੰਨ ਬਰੈਂਪਟਨ ਅਤੇ ਤਿੰਨ ਟੋਰਾਂਟੋ ਬੈਂਕਾਂ ਨੂੰ ਲੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਵਿਅਕਤੀ ਨੇ ਅਕਤੂਬਰ 2017 ਤੋਂ ਮਾਰਚ 2018 ਵਿਚਕਾਰ ਛੇ ਬੈਂਕਾਂ ਲੁੱਟੀਆਂ। ਮੰਗਲਵਾਰ ਨੂੰ ਉਸ ਨੂੰ ਅਧਿਕਾਰੀਆਂ ਨਾਲ ਇੱਕ ਹਿੰਸਕ ਸੰਘਰਸ਼ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਉਸ 'ਤੇ ਛੇ ਮਾਮਲੇ ਲੁੱਟ ਦੇ, ਛੇ ਮਾਮਲੇ ਭੇਸ ਧਾਰਨ ਦੇ, ਅਤੇ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਹਮਲੇ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ।

ਹਰ ਡਕੈਤੀ ਵਿੱਚ, ਲੁਟੇਰੇ ਨੇ ਟੈਲਰ ਨੂੰ ਇੱਕ ਨੋਟ ਸੌਂਪਿਆ ਅਤੇ ਦਾਅਵਾ ਕੀਤਾ ਕਿ ਉਸ ਕੋਲ ਇੱਕ ਹਥਿਆਰ ਸੀ। ਕੋਈ ਹਥਿਆਰ ਕਦੇ ਨਹੀਂ ਵੇਖਿਆ ਗਿਆ।

7 ਅਕਤੂਬਰ ਨੂੰ ਸੈਂਡਲਵੁੱਡ ਪਾਰਕਵੇਅ ਵੈਸਟ ਅਤੇ ਕ੍ਰੈਡਿਟਵਿਊ ਰੋਡ 'ਤੇ ਰਾਇਲ ਬੈਂਕ ਲੁੱਟਿਆ ਗਿਆ। 12 ਅਕਤੂਬਰ ਨੂੰ, ਸੈਂਡਲਵੁੱਡ ਪਾਰਕਵੇਅ ਵੈਸਟ ਅਤੇ ਮਿਸੀਸਾਗਾ ਰੋਡ ਖੇਤਰ ਵਿੱਚ ਸਕੋਟੀਆ ਬੈਂਕ ਲੁੱਟਿਆ ਗਿਆ। ਦੋਨੋ ਵਾਰ, ਲੁਟੇਰੇ ਨੇ ਦਿੱਤੇ ਗਏ ਨੋਟ ਵਿੱਚ ਲਿਖੀ ਇੱਕ ਖ਼ਾਸ ਰਕਮ ਦੀ ਮੰਗ ਕੀਤੀ।

brampton brampton-crime-news
Advertisment