ਈਟਨ ਸੈਂਟਰ ਵਿਖੇ ਗਰਭਵਤੀ ਔਰਤ ਨਾਲ ਕੁੱਟਮਾਰ ਕਰਨ ਤੋਂ ਬਾਅਦ ਆਦਮੀ ਗ੍ਰਿਫਤਾਰ
ਈਟਨ ਸੈਂਟਰ ਵਿਖੇ ਗਰਭਵਤੀ ਔਰਤ ਨਾਲ ਕੁੱਟਮਾਰ ਕਰਨ ਤੋਂ ਬਾਅਦ ਆਦਮੀ ਗ੍ਰਿਫਤਾਰ
ਈਟਨ ਸੈਂਟਰ ਵਿਖੇ ਗਰਭਵਤੀ ਔਰਤ ਨਾਲ ਕੁੱਟਮਾਰ ਕਰਨ ਤੋਂ ਬਾਅਦ ਆਦਮੀ ਗ੍ਰਿਫਤਾਰ

ਪੁਲਸ ਨੇ 50 ਸਾਲਾ ਲਾਂਡਰ ਡੋਨੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਸ਼ਨੀਵਾਰ ਦੀ ਰਾਤ ਨੂੰ ਈਟਨ ਸੈਂਟਰ ਵਿਖੇ ਇੱਕ ਗਰਭਵਤੀ ਔਰਤ ‘ਤੇ ਕਥਿਤ ਤੌਰ’ ਤੇ ਹਮਲਾ ਕੀਤਾ ਸੀ।

ਇਹ ਘਟਨਾ ਰਾਤ ਤਕਰੀਬਨ 9:40 ਵਜੇ ਡਾਊਨਟਾਊਨ ਮਾਲ ‘ਤੇ ਵਾਪਰੀ।

ਜਾਂਚਕਰਤਾਵਾਂ ਅਨੁਸਾਰ, ਔਰਤ ਵਾਸ਼ਰੂਮ ਕੋਲ ਉਡੀਕ ਕਰ ਰਹੀ ਸੀ ਅਤੇ ਉਸਦੀ ਪਿੱਠ ਦੀਵਾਰ ਨਾਲ ਲੱਗੀ ਸੀ, ਇਹ ਵਿਅਕਤੀ ਉਸ ਕੋਲੋਂ ਲੰਘਿਆ ਅਤੇ ਉਸਨੇ ਔਰਤ ਦੀਆਂ ਪਸਲੀਆਂ ਵਿੱਚ ਕੂਹਣੀ ਨਾਲ ਸੱਟ ਮਾਰੀ।

ਪੁਲਸ ਅਨੁਸਾਰ ਪੀੜਿਤਾ ਨੂੰ ਉਸ ਦੀਆਂ ਛਾਤੀਆਂ ਵਿੱਚ ਸੱਟ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ, ਅਤੇ ਥੋੜ੍ਹੇ ਹੀ ਸਮੇਂ ਬਾਅਦ ਉਸ ਨੂੰ ਭੇਜ ਦਿੱਤਾ ਗਿਆ।

ਇਸ ਹਮਲੇ ਦੇ ਕਥਿਤ ਦੋਸ਼ੀ ਦੀ ਮੰਗਲਵਾਰ (12 ਜੂਨ) ਰਾਤ ਨੂੰ ਗ੍ਰਿਫਤਾਰੀ ਕੀਤੀ ਗਈ।

ਲੈਂਡਰ ਡੋਨੀ ਦਾ ਕੋਈ ਸਥਾਈ ਪਤਾ ਨਹੀਂ ਹੈ ਅਤੇ ਉਸ ‘ਤੇ ਸਰੀਰਕ ਨੁਕਸਾਨ ਲਈ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਉਹ ਬੁੱਧਵਾਰ ਨੂੰ ਸਵੇਰੇ 10 ਵਜੇ ਓਲਡ ਸਿਟੀ ਹਾਲ ਵਿਖੇ ਅਦਾਲਤ ਵਿੱਚ ਪੇਸ਼ ਹੋਵੇਗਾ।