
ਔਟਵਾ ਪਾਰਲੀਮੈਂਟ ‘ਤੇ ਗਾਰਡ ਚੇਂਜਿੰਗ ਸਰਮਨੀ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਦੀ ਉਮਰ 24 ਸਾਲ ਦੱਸੀ ਗਈ ਹੈ।
ਨੈਸ਼ਨਲ ਡਿਫੈਂਸ ਡਿਪਾਰਟਮੈਂਟ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਫੌਜੀ, ਆਰਸੀਐਮਪੀ ਅਤੇ ਪਾਰਲੀਮੈਂਟਰੀ ਪ੍ਰੋਟੈਕਟਿਵ ਫੋਰਸਿਜ਼ ਵੱਲੋਂ ਪ੍ਰਾਪਤ ਅਚਾਨਕ ਪ੍ਰਤੀਕਿਰਿਆ ਕਾਰਨ ਇਸ ਤਸਦੀਕੀ ਖਤਰੇ ਦੀ ਪਛਾਣ ਕਰ ਲਈ ਗਈ, ਅਤੇ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਵੀ ਟਵੀਟ ਕਰਕੇ ਕਿਹਾ ਕਿ ਇਸ ਘਟਨਾ ਸੰਬੰਧੀ ਉਹਨਾਂ ਨੂੰ ਵਿਭਾਗ ਵਲੋ ਜਾਣਕਾਰੀ ਦਿੱਤੀ ਗਈ ਸੀ ਅਤੇ ਉਹਨਾਂ ਨੇ ਕੈਨੇਡੀਅਨ ਆਰਮਡ ਫੋਰਸਿਜ਼ ਆਰਸੀਐਮਪੀ ਅਤੇ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸਿਜ਼ ਦੇ ਮੈਂਬਰਾਂ ਦੀ ਦਿੱਤੀ ਤੁਰੰਤ ਪ੍ਰਤੀਕਿਰਿਆ ਲਈ ਉਹਨਾ ਦਾ ਧੰਨਵਾਦ ਕੀਤਾ।
Be the first to comment