ਬਰੈਂਪਟਨ ਇਲਾਕੇ ਵਿੱਚ ਖਰੀਦਦਾਰੀ ਲਈ ਮਿਲਣ ਗਏ ਵਿਅਕਤੀ ਨਾਲ ਲੁੱਟ

Written by ptcnetcanada

Published on : May 3, 2018 12:26
ਬਰੈਂਪਟਨ ਇਲਾਕੇ ਵਿੱਚ ਖਰੀਦਦਾਰੀ ਲਈ ਮਿਲਣ ਗਏ ਵਿਅਕਤੀ ਨਾਲ ਲੁੱਟ
ਬਰੈਂਪਟਨ ਇਲਾਕੇ ਵਿੱਚ ਖਰੀਦਦਾਰੀ ਲਈ ਮਿਲਣ ਗਏ ਵਿਅਕਤੀ ਨਾਲ ਲੁੱਟ

ਐਤਵਾਰ ਬਾਅਦ ਦੁਪਹਿਰ ਪੁਲਿਸ ਦੇ ਖੋਜੀ ਕੁੱਤਿਆਂ ਨੇ ਇੱਕ ਵਿਅਕਤੀ ਦੀ ਖੋਜ ਕੀਤੀ ਜਿਹੜਾ ਕਿਸੇ ਖਰੀਦ ਵੇਚ ਲਈ ਮਿਲਣ ਗਿਆ ਅਤੇ ਆਪਣਾ ਸਮਾਰਟਫੋਨ ਅਤੇ ਨਕਦੀ ਲੁਟਾ ਬੈਠਾ।

ਲੁੱਟ 4 ਵਜੇ ਤੋਂ ਪਹਿਲਾਂ, ਮੈਕਮਰਸ਼ੀ ਐਵਨਿਊ ਸਾਊਥ ਅਤੇ ਕਵੀਨ ਸਟਰੀਟ ਵੈਸਟ ਦੇ ਖੇਤਰ ਵਿਚ ਕੋਰਬੀ ਕ੍ਰੇਸੈਂਟ ਵਿਖੇ ਹੋਈ।

ਪੁਲਿਸ ਦਾ ਕਹਿਣਾ ਹੈ ਕਿ ਦੋ ਆਦਮੀਆਂ ਨੇ ਪੀੜਤ ਦਾ ਸਮਾਰਟਫੋਨ ਅਤੇ ਨਕਦੀ ਲੁੱਟ ਭੱਜ ਨਿੱਕਲੇ। ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ, ਅਤੇ ਪੀੜਤ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪੀਲ ਕਾਂਸਟੇਬਲ ਹਰਿੰਦਰ ਸੋਹੀ ਨੇ ਕਿਹਾ ਕਿ ਲੁੱਟ ਉਸ ਵੇਲੇ ਹੋਈ ਜਦੋਂ ਉਹ ਇੱਕ ਫੋਨ ਖਰੀਦਣ ਲਈ ਮਿਲੇ।
ਪੀਲ ਪੁਲਸ ਨਿਵਾਸੀਆਂ ਨੂੰ ਔਨਲਾਈਨ ਖਰੀਦਣ ਜਾਂ ਵੇਚਣ ਲਈ ਦੋ ਸੁਰੱਖਿਅਤ ਐਕਸਚੇਂਜ ਜ਼ੋਨਾਂ ਵਿਚੋਂ ਇੱਕ ਰਾਹੀਂ ਲੈਣ ਦੇਣ ਦੀ ਅਪੀਲ ਕਰ ਰਹੀ ਹੈ।

ਬਰੈਂਮਪਟਨ ਵਿੱਚ ਖਰੀਦ ਅਤੇ ਵੇਚ ਲਈ ਐਕਸਚੇਂਜ ਜ਼ੋਨ 22 ਡਿਵੀਜ਼ਨ ਦੀ ਪਾਰਕਿੰਗ, 7750 ਹੁਰੌਨਟਾਰੀਓ ਸਟਰੀਟ ਦੇ ਪਾਰਕਿੰਗ ਸਥਾਨ ਅਤੇ ਮਿਸੀਸਾਗਾ ਵਿੱਚ 4600 ਡਿਕਸੀ ਰੋਡ ਵਿਖੇ 12 ਡਵੀਜ਼ਨ ਦੀ ਪਾਰਕਿੰਗ ਵਿੱਚ ਹਨ।

ਜਾਣਕਾਰੀ ਵਾਲਾ ਕੋਈ ਵੀ ਵਿਅਕਤੀ 905-453-2121, ਐਕਸਟੈਨਸ਼ਨ 2233, ਜਾਂ ਪੀਲ ਕ੍ਰਾਈਮ ਸਟਾਪਰਜ਼ ਨੂੰ 1-800-222-8477 ‘ਤੇ ਕਾਲ ਕਰ ਸਕਦਾ ਹੈ।

#ਰੌਬਰੀ ਕੋਰਬੀ ਕਰੈੱਸ #ਬਰੈਂਮਪਟਨ। ਦੋ ਪੁਰਸ਼ਾਂ ਨੇ ਪੀੜਤ ਦਾ ਬਟੂਆ ਅਤੇ ਸੈਲਫੋਨ ਲੁੱਟਿਆ। ਕੋਈ ਹਥਿਆਰ ਨਹੀਂ। ਕੋਈ ਸੱਟਾਂ ਨਹੀਂ। ਕਾਲ ਪ੍ਰਾਪਤ ਹੋਈ 3:48 ਬਾਅਦ ਦੁਪਹਿਰ। ਪੀੜਤ ਦਾ ਕਹਿਣਾ ਹੈ ਕਿ ਦੋਵੇਂ ਸ਼ੱਕੀ ਮਰਦ ਸਨ ਅਤੇ ਦੋਵਾਂ ਨੇ ਨੀਲੇ ਕੱਪੜੇ ਪਹਿਨੇ ਹੋਏ ਸਨ। ਸ਼ੱਕੀ ਪੈਦਲ ਭੱਜ ਨਿੱਕਲੇ। PR180158664