ਜਦੋ ਮੈਂਡੀ ਤੱਖਰ ਨੇਂ ਕੁਲਵਿੰਦਰ ਬਿੱਲਾ ਨੂੰ ਕਿਹਾ ਮੈਂ ਤੁਹਾਡੇ ਨਾਲ ਫ਼ਿਲਮ ਵੇਖਣ ਜਾਣਾ
ਕੁਲਵਿੰਦਰ ਬਿੱਲਾ ਦੀ ਜਲਦ ਆ ਰਹੀ ਪੰਜਾਬੀ ਫ਼ਿਲਮ ” ਪ੍ਰਾਹੁਣਾ ” punjabi movie ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਅਤੇ ਕੁਲਵਿੰਦਰ ਬਿੱਲਾ ਵੀ ਆਪਣੀ ਇਸ ਫ਼ਿਲਮ ਨੂੰ ਲੈਕੇ ਕਾਫੀ ਉਤਸਾਹਿਤ ਹਨ | ਇਹ ਫ਼ਿਲਮ 28 ਸਤੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਹੋਣ ਜਾ ਰਹੀ  ਹੈ | ਫੈਨਸ ਵੱਲੋਂ ਵੀ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਦੀ ਪੂਰੀ ਸਟਾਰਕਾਸਟ ਵੱਲੋਂ ਫ਼ਿਲਮ ਦੀ ਪ੍ਰਮੋਸ਼ਨ ਕਾਫੀ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ | ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈਕੇ ” ਕੁਲਵਿੰਦਰ ਬਿੱਲਾ ” ਨੇਂ ਹਾਲ ਹੀ ਵਿੱਚ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤਾ ਹੈ ਜਿਸ ਵਿੱਚ ਪੰਜਾਬੀ ਅਦਾਕਾਰਾ ” ਮੈਂਡੀ ਤੱਖਰ ” ਸ਼ੀਸ਼ੇ ਅੱਗੇ ਬੈਠਕੇ ਤਿਆਰ ਹੋ ਰਹੇ ਹਨ ਅਤੇ ਨਾਲ ਹੀ ਕੁਲਵਿੰਦਰ ਬਿੱਲਾ ਨੂੰ ਕਹਿ ਰਹੀ ਹੈ ਕਿ ਤੁਹਾਡੀ ਫ਼ਿਲਮ ਪ੍ਰਾਹੁਣਾ ਦਾ ਟ੍ਰੇਲਰ ਬਹੁਤ ਹੀ ਵਧੀਆ ਲੱਗਾ | ਮੈਂ ਹੁਣ ਫ਼ਿਲਮ ਵੇਖਣ ਜਾਣਾ ਤੇ ਮੈਨੂੰ ਤੁਸੀਂ ਹੀ ਲੈਕੇ ਜਾਣਾ ਹੈ |

#Parahuna #movie #28september #releasing thx #MandyTakhar

Posted by Kulwinder Billa on Friday, September 21, 2018

ਇਸ ਤੋਂ ਇਲਾਵਾ ਉਹਨਾਂ ਨੇਂ ਫ਼ਿਲਮ ਦੀ ਸਟਾਰਕਾਸਟ ਬਾਰੇ ਦੱਸਦੇ ਹੋਏ ਓਹ ਆਪਣੇ ਫੈਨਸ ਨੂੰ ਫ਼ਿਲਮ ਵੇਖਣ ਲਈ ਕਹਿ ਰਹੇ ਹਨ | ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਕੁਲਵਿੰਦਰ ਬਿੱਲਾ ਨੂੰ ਉਮੀਦ ਹੈ ਕਿ ਇਹਨਾਂ ਦੀ ਇਸ ਫ਼ਿਲਮ ਨੂੰ ਫੈਨਸ ਵੱਲੋਂ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ | ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗੱਬੀ ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ |