
ਬਚਪਨ ਦੇ ਦਿਨ ਹਰ ਕਿਸੇ ਨੂੰ ਪਿਆਰੇ ਲੱਗਦੇ ਨੇ ।ਕਿਉਂਕਿ ਇਸ ਅਭੋਲ ਉਮਰ ‘ਚ ਬੱਚਿਆਂ ਨੂੰ ਕਿਸੇ ਵੀ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਅੱਗੇ ਜਾ ਕੇ ਜ਼ਿੰਦਗੀ ਦੇ ਪੈਂਡੇ ਉਸ ਲਈ ਸੌਖੇ ਹੋਣਗੇ ਜਾਂ ਫਿਰ ਔਖੇ ।ਕਿਉਂਕਿ ਬਚਪਨ ਦਾ ਸਮਾ ਅਜਿਹਾ ਸਮਾ ਹੁੰਦਾ ਹੈ ਜਦੋਂ ਅਸੀਂ ਦੁਨੀਆ ਦੇ ਦੁੱਖਾਂ ਸੁੱਖਾਂ ਅਤੇ ਹੋਰ ਉਤਰਾਅ ਚੜਾਅ ਤੋਂ ਬੇਖਬਰ ਸਿਰਫ ਖੇਡਣ ‘ਚ ਮਸਤ ਹੁੰਦੇ ਹਾਂ । ਅੱਜ ਅਸੀਂ ਇੱਕ ਅਜਿਹੀ ਹੀ ਸ਼ਖਸੀਅਤ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ।ਜਿਸ ਨੇ ਆਪਣੀ ਅਦਾਕਾਰੀ ਦੀ ਬਦੌਲਤ ਆਪਣੀ ਖਾਸ ਥਾਂ ਦਰਸ਼ਕਾਂ ‘ਚ ਬਣਾਈ ਹੈ ।
ਹੋਰ ਵੇਖੋ : ‘ਸਿਰਜਨਹਾਰੀ- ਸਨਮਾਨ ਨਾਰੀ ਦਾ’ ਅਵਾਰਡ ਸਮਾਰੋਹ’ ਦੇ ਮੰਚ ਤੋਂ ਮਨਜੀਤ ਕੌਰ ਨੂੰ ਕੀਤਾ ਜਾਵੇਗਾ ਸਨਮਾਨਿਤ
ਇਸ ਖੂਬਸੂਰਤ ਨਾਇਕਾ ਨੇ ਪਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੈਂਡੀ ਤੱਖੜ ਦੀ ।ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਤੋਂ ਬਾਅਦ ਉਹ ਲੱਗਦਾ ਹੈ ਕਿ ਆਪਣੇ ਬਚਪਨ ਦੀਆਂ ਯਾਦਾਂ ‘ਚ ਗੁਆਚ ਗਏ ਨੇ ।
ਜੀ ਹਾਂ ਮੈਂਡੀ ਤੱਖੜ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਮੈਂਡੀ ਤੱਖੜ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ ।ਜਦੋਂ ਉਹ ਛੋਟੇ ਸਨ । ਪਰ ਇਸ ਤਸਵੀਰ ‘ਚ ਵੀ ਉਹ ਓਨੇ ਹੀ ਕਿਊਟ ਲੱਗ ਰਹੇ ਨੇ ਜਿੰਨੇ ਕਿ ਹੁਣ ਖੁਬਸੂਰਤ ਦਿਖਾਈ ਦੇ ਰਹੇ ਨੇ ।