ਮੈਂਡੀ ਤੱਖਰ ਨੇਂ ਫ਼ਿਲਮ ਟੈਲੀਵਿਜ਼ਨ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਫੋਟੋਆਂ

Written by Anmol Preet

Published on : September 17, 2018 1:03
ਕੋਈ ਸਮਾਂ ਸੀ ਜਦੋਂ ਟੀਵੀ ਦੀ ਅਹਿਮੀਅਤ ਬਹੁਤ ਜ਼ਿਆਦਾ ਸੀ ਅਤੇ ਲੋਕਾਂ ਦੇ ਮਨੋਰੰਜਨ ਲਈ ਕੁਝ ਚੋਣਵੇਂ ਪ੍ਰੋਗਰਾਮ ਹੀ ਆਉਂਦੇ ਹੁੰਦੇ ਸਨ । ਟੈਲੀਵਿਜ਼ਨ ਵੀ ਉਦੋਂ ਟਾਵੇਂ ਟਾਵੇਂ ਘਰਾਂ ਵਿੱਚ ਹੀ ਹੁੰਦੇ ਸਨ । ਪਿੰਡਾਂ ‘ਚ ਤਾਂ ਟੈਲੀਵਿਜ਼ਨ ‘ਤੇ ਆਉਣ ਵਾਲੇ ਪ੍ਰੋਗਰਾਮ ਵੇਖਣ ਲਈ ਲੋਕਾਂ ‘ਚ ਖਾਸਾ ਉਤਸ਼ਾਹ ਹੁੰਦਾ ਸੀ ਅਤੇ ਜਿਸ ਦਿਨ ਕੋਈ ਵਿਸ਼ੇਸ਼ ਦਿਨ ਕੋਈ ਖਾਸ ਪ੍ਰੋਗਰਾਮ ਆਉਣਾ ਹੁੰਦਾ ਸੀ ਤਾਂ ਲੋਕ ਆਪੋ ਆਪਣੇ ਕੰਮ ਵੇਲੇ ਸਿਰ ਮੁਕਾ ਕੇ ਟੈਲੀਵਿਜ਼ਨ ਮੁਹਰੇ ਟਿਕਟਿਕੀ ਲਗਾ ਕੇ ਬੈਠ ਜਾਂਦੇ ਸਨ | ਉਦੋਂ ਟੀਵੀ ਸਿਰਫ ਮਨੋਰੰਜਨ ਦਾ ਹੀ ਸਾਧਨ ਨਹੀਂ ਸੀ ਬਲਕਿ ਲੋਕਾਂ ‘ਚ ਆਪਸੀ ਸਾਂਝ ਦਾ ਪ੍ਰਤੀਕ ਵੀ ਸੀ ਕਿਉਂਕਿ ਟਾਵੇਂ-ਟਾਵੇਂ ਘਰ ‘ਚ ਟੀਵੀ ਹੋਣ ਕਾਰਨ ਲੋਕ ਕਿਸੇ ਇੱਕ ਘਰ ‘ਚ ਹੀ ਇਹ ਪ੍ਰੋਗਰਾਮ ਵੇਖਣ ਲਈ ਇੱਕਠੇ ਹੁੰਦੇ ਸਨ ।

View this post on Instagram

“ਤਸਵੀਰਾਂ ਬੋਲਦੀਆਂ “ 📺😊🙏🏼 #TELEVISION in the making.. ❤️ @director_taj @kulwinderbilla @ghuggigurpreet @mani_manjinder_singh @simerjit73 @omjeegroup #teamTELEVISION #supportpunjabicinema

A post shared by MANDY TAKHAR (@mandy.takhar) on

ਇਸ ਤਰ੍ਹਾਂ ਮਨੋਰੰਜਨ ਦਾ ਮਨੋਰੰਜਨ ਹੁੰਦਾ ਸੀ ਆਪਸ ‘ਚ ਗੱਲਾਂ ਬਾਤਾਂ ਵੀ ਹੁੰਦੀਆਂ ਸਨ । ਇਹ ਸਭ ਕੁਝ ਨੱਬੇ ਦੇ ਦਹਾਕੇ ਤੱਕ ਇੰਝ ਹੀ ਚੱਲਦਾ ਰਿਹਾ ,ਪਰ ਜਿਉਂ-ਜਿਉਂ ਲੋਕਾਂ ਦੀ ਪਹੁੰਚ ਟੈਲੀਵਿਜ਼ਨ ਤੱਕ ਹੁੰਦੀ ਗਏ ਅਤੇ ਹਰ ਘਰ ‘ਚ ਟੀਵੀ ਪਹੁੰਚ ਗਿਆ ਤਾਂ ਇਸ ਆਪਸੀ ਭਾਈਚਾਰਕ ਨੂੰ ਵੀ ਢਾਹ ਲੱਗੀ ।ਸਮੇਂ ਦੇ ਬਦਲਾਅ ਨਾਲ ਟੈਲੀਵਿਜ਼ਨ ‘ਚ ਵੀ ਕਈ ਬਦਲਾਅ ਵੇਖੇ ਗਏ ।ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਬੀਤੇ ਸਮੇਂ ਦੀਆਂ ਗੱਲਾਂ ਕਿਉਂ ਕਰ ਰਹੀ ਹਾਂ । ਮੈਂ ਬੀਤੇ ਸਮੇਂ ਨੂੰ ਯਾਦ ਨਹੀਂ ਕਰ ਰਹੀ ,ਮੈਂ ਤਾਂ ਉਸ ਫਿਲਮ ਦੀ ਗੱਲ ਕਰ ਰਹੀ ਜਦੋਂ ਟੀਵੀ ਟੈਲੀਵਿਜ਼ਨ ਹੁੰਦਾ ਸੀ ਅਤੇ ਇਸੇ ‘ਟੈਲੀਵਿਜ਼ਨ’ ਨੂੰ ਪਰਦੇ ‘ਤੇ ਉਤਾਰਨ ਜਾ ਰਹੇ ਨੇ ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ |

ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਜਿਸਦੀ ਇੱਕ ਤਸਵੀਰ ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ ।ਇਸ ਫਿਲਮ ਨੂੰ ਤਾਜ ਨੇ ਡਾਇਰੈਕਟ ਕਰ ਰਹੇ ਨੇ ਜਦਕਿ ਪੁਸ਼ਪਿੰਦਰ ਕੌਰ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ । ਫਿਲਮ ਦਾ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਪੋਸਟਰ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਤੇ ਸਮੇਂ ‘ਚ ਕਿਸ ਤਰਾਂ ਲੋਕ ਟੈਲੀਵਿਜ਼ਨ ‘ਤੇ ਪ੍ਰੋਗਰਾਮ ਵੇਖਣ ਲਈ ਉਤਸੁਕ ਹੁੰਦੇ ਸਨ ।ਫਿਲਮ ‘ਚ ਮੁੱਖ ਭੂਮਿਕਾ ‘ਚ ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਨਿਭਾ ਰਹੇ ਨੇ ਜਦਕਿ ਗੁਰਪ੍ਰੀਤ ਘੁੱਗੀ ਵੀ ਇਸ ਫਿਲਮ ‘ਚ ਨਜ਼ਰ ਆਉਣਗੇ । ਇਹ ਫਿਲਮ ਦੋ ਹਜ਼ਾਰ ਉੱਨੀ ‘ਚ ਰਿਲੀਜ਼ ਹੋਵੇਗੀ ।