ਮਨਿੰਦਰ ਬੁੱਟਰ ਦੇ ਗੀਤ ਸਖੀਆਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ , ਚਾਰ ਦਿਨ ‘ਚ ਖੱਟੇ ਸੱਤ ਮਿਲੀਅਨ ਵਿਊਜ਼
ਕੁਝ ਦਿਨ ਪਹਿਲਾ ਪੰਜਾਬੀ ਗਾਇਕ ਮਨਿੰਦਰ ਬੁੱਟਰ punjabi song ਦਾ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ਸਖੀਆਂ | ਦੱਸ ਦਈਏ ਕਿ ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਦਿਨ ਹੀ ਹੋਏ ਹਨ ਅਤੇ ਹੁਣ ਤੱਕ ਯੂਟਿਊਬ ਤੇ ਇਸ ਗੀਤ ਨੂੰ ਸੱਤ ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ” ਬੱਬੂ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਕ੍ਸ ਸਿੰਘ ” ਦੁਆਰਾ ਦਿੱਤਾ ਗਿਆ ਹੈ |

ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਤੇ ਇਸ ਗੀਤ ਦੀ ਵੀਡੀਓ ਦੇ ਨਾਲ ਸਭ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ‘ਧੰਨਵਾਦ ਮਿਤਰੋ’ | ਮਨਿੰਦਰ ਬੁੱਟਰ ਇਸ ਤੋਂ ਪਹਿਲਾ ਵੀ ਕਈ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ, ਜਿਵੇਂ ਕਿ ” ਯਾਰੀ , ਕਿਤੇ ਕੱਲੀ , ਕਾਲੀ ਹਮਰ, ਵਿਆਹ ” ਆਦਿ | ਮਨਿੰਦਰ ਬੁੱਟਰ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਸਭ ਨੂੰ ਬਹੁਤ ਹੀ ਪਸੰਦ ਕੀਤਾ ਗਿਆ ਹੈ |

ਪਿਛਲੇ ਮਹੀਨੇ ਮਨਿੰਦਰ ਬੁੱਟਰ ਦਾ ਇਕ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ਹੈ ” ਹੂ ਕੇਅਰ ” | ਮਨਿੰਦਰ ਬੁੱਟਰ ਦਾ ਇਹ ਗੀਤ ਇਕ ਸੈਡ ਗੀਤ ਹੈ | ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ | ਇਸ ਗੀਤ ਨੂੰ ਜਿਥੇ ਮਨਿੰਦਰ ਬੁੱਟਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਉਥੇ ਹੀ ਇਸ ਗੀਤ ਦੇ ਬੋਲ ਵੀ ਉਹਨਾਂ ਆਪ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਮਿਕ੍ਸ ਸਿੰਘ ” ਨੇ ਦਿੱਤਾ ਹੈ |