ਮਨਕਿਰਤ ਔਲਖ ਦਾ ਨਵਾਂ ਗੀਤ “ਕਾਲਜ” ਰਿਲੀਜ਼ ਹੁੰਦਿਆਂ ਹੀ ਛਾਇਆ ਟਰੈਡਿੰਗ ਲਿਸਟ ‘ਚ
mankirat aulakh song

ਹਰ ਇਨਸਾਨ ਦੀ ਜ਼ਿੰਦਗੀ ‘ਚ ਕਾਲਜ ਵਾਲਾ ਸਮਾਂ ਬਹੁਤ ਹੀ ਖ਼ਾਸ ਹੁੰਦਾ ਹੈ | ਜਿਸ ਨੂੰ ਉਹ ਕਦੇ ਵੀ ਨੀ ਭੁੱਲ ਸੱਕਦਾ | ਕਈ ਨਾਮੀ ਗਾਇਕਾ ਨੇ ਵੀ ਆਪਣੇ ਗੀਤਾਂ ਦੇ ਜਰੀਏ ਕਾਲਜ ਲਾਈਫ ਨੂੰ ਦਰਸਾਇਆ ਹੈ | ਕਾਲਜ ਲਾਈਫ ਤੇ ਹੁਣ ਤੱਕ ਜਿੰਨੇ ਵੀ ਗੀਤ ਆਏ ਹਨ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਵਾਰ ਗਾਇਕ ਮਨਕਿਰਤ ਔਲਖ ਦਾ ਨਵਾਂ ਗੀਤ “ਕਾਲਜ” ਸਭ ਨੂੰ ਕਾਲਜ ਦੇ ਦਿਨਾਂ ਦੀ ਯਾਦ ਦਵਾ ਰਿਹਾ ਹੈ |

 

View this post on Instagram

 

https://youtu.be/c7qie6Fg-IQ #College Song (Out Now) Share Karo Geet Apne Sajjan Mitran Naal ?? @singga_official @robbysinghdp @mixsingh @gk.digital

A post shared by Mankirt Aulakh (ਔਲਖ) (@mankirtaulakh) on

ਜੀ ਹਾਂ ਦੱਸ ਦਈਏ ਕਿ ਪੰਜਾਬੀ ਗਾਇਕ ਮਨਕਿਰਤ ਔਲਖ ਆਪਣਾ ਨਵਾਂ ਗੀਤ ਕਾਲਜ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ | ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਰਿਲੀਜ਼ ਹੁੰਦਿਆਂ ਹੀ ਟਰੈਡਿੰਗ ‘ਚ ਛਾ ਗਿਆ ਹੈ | ਇਸ ਗੀਤ ਦੇ ਬੋਲ ਮਸ਼ਹੂਰ ਗਾਇਕ ਅਤੇ ਗੀਤਕਾਰ “ਸਿੰਘਾ” ਨੇ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ “ਮਿਕਸ ਸਿੰਘ” ਨੇ ਦਿੱਤਾ ਹੈ |

ਜੇ ਗੱਲ ਕਰੀਏ ਵੀਡਿਓ ਦੀ ਤਾਂ ਉਸ ਨੂੰ ਰੋਬੀ ਸਿੰਘ ਨੇ ਤਿਆਰ ਕੀਤਾ ਹੈ | ਵੀਡੀਓ ‘ਚ ਪ੍ਰਸ਼ੰਸ਼ਕਾਂ ਵੱਲੋਂ ਤਿਆਰ ਕੀਤੀਆਂ ਵੀਡਿਓਜ਼ ਨੂੰ ਵੀ ਵਰਤਿਆ ਗਿਆ ਹੈ | ਗੀਤ ਨੂੰ ਮਨਕਿਰਤ ਔਲਖ ਦੇ ਆਫ਼ੀਸੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ | ਮਨਕਿਰਤ ਔਲਖ ਪਹਿਲਾਂ ਵੀ ਬਹੁਤ ਸਾਰੇ ਹਿੱਟ ਗੀਤ ਜਿਵੇਂ ਬਦਨਾਮ, ਕਮਲੀ, ਚੂੜੇ ਵਾਲੀ, ਬੱਸ ਕਰ, ਖਿਆਲ, ਡਾਂਗ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ |