ਮਨਕੀਰਤ ਔਲਖ ਦਾ ਇੱਕ ਹੋਰ ਗੀਤ ਹੋਇਆ ਰਿਲੀਜ਼, ਵੇਖੋ ਵੀਡੀਓ
ਪੰਜਾਬੀ ਇੰਡਸਟਰੀ ਵਿਚ ਉੱਚਾ ਨਾਮ ਕਮਾ ਚੁੱਕੇ ਗਾਇਕ ਮਨਕੀਰਤ ਔਲਖ ਦਾ ਇੱਕ ਹੋਰ ਨਵਾਂ ਸਿੰਗਲ ਗੀਤ ਰਿਲੀਜ਼ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਮਜਬੂਰੀਆਂ | ਇਹ ਇੱਕ ਗੀਤ ਹੈ | ਇਸ ਗੀਤ ਦੀ ਵੀਡੀਓ ਮਨਕੀਰਤ ਔਲਖ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਵੀ ਸਾਂਝੀ ਕੀਤੀ ਹੈ | ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਮਨਕੀਰਤ ਔਲਖ ਅਤੇ ਨਸੀਬੋ ਲਾਲ ਨੇਂ ਗਾਇਆ ਹੈ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੀਪ ਜੰਡੂ ” ਨੇਂ ਦਿੱਤਾ ਹੈ |

ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਮਨਕੀਰਤ ਔਲਖ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਉਹਨਾਂ ਸੱਭ ਗੀਤਾਂ ਨੂੰ ਲੋਕਾਂ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਓਸੇ ਤਰਾਂ ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਯੂ-ਟਿਊਬ ਤੇ ਹੁਣ ਤੱਕ 36 ਲੱਖ ਤੋਂ ਵੀ ਜਿਆਦਾ ਲੋਕਾਂ ਵੱਲੋ ਵੇਖਿਆ ਜਾ ਚੁੱਕਾ ਹੈ | ਮਨਕੀਰਤ ਔਲਖ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਕਾਫੀ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿਵੇ ਕਿ ” ਬਦਨਾਮ, ਗੈਂਗਲੈਂਡ, ਸੂਟ ਆਦਿ | ਮਨਕੀਰਤ ਔਲਖ ਨੇ ਨਾ ਸਿਰਫ ਪੰਜਾਬ ਬਲਕਿ ਇਸ ਤੋਂ ਇਲਾਵਾ ਦੇਸ ਅਤੇ ਵਿਦੇਸ਼ਾ ਵਿੱਚ ਵੀ ਆਪਣੀ ਗਾਇਕੀ ਦੇ ਝੰਡੇ ਗੱਡੇ ਹੋਏ ਹਨ |

ਹਾਲ ਹੀ ਵਿਚ ਆਇਆ ਉਹਨਾਂ ਦਾ ਗੀਤ ‘ਦਾਰੂ ਬੰਦ’ ਸੋਸ਼ਲ ਮੀਡਿਆ ਤੇ ਅਜੇ ਤੱਕ ਛਾਇਆ ਹੋਇਆ ਹੈ | ਪੰਜਾਬ ਦੇ ਜ਼ਿਆਦਾਤਰ ਗਾਣੇ ਪੰਜਾਬ ‘ਚ ਹੀ ਸ਼ੂਟ ਕਿੱਤੇ ਜਾਂਦੇ ਹਨ ਪਰ ਇਸ ਗਾਣੇ ਦੀ ਪੂਰੀ ਸ਼ੂਟਿੰਗ ਕੈਨੇਡਾ ਵਿਚ ਹੋਈ ਸੀ ਜਿਸਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ | ਕੈਨੇਡਾ ਵਿੱਚ ਬੈਠੇ ਪੰਜਾਬੀ ਲੋਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਉਹਨਾਂ ਹੀ ਪਿਆਰ ਕਰਦੇ ਹਨ ਜਿੰਨਾ ਪੰਜਾਬ ਦੇ ਲੋਕ ਕਰਦੇ ਹਨ | ਕੈਨੇਡਾ ਦੇਸ਼ ਪੰਜਾਬੀਆਂ ਨੂੰ ਬੇਹੱਦ ਪਸੰਦ ਹੈ ਇਸ ਲਈ ਜਦੋ ਵੀ ਕਿਸੇ ਪੰਜਾਬੀ ਨੌਜਵਾਨ ਨੂੰ ਉਸਦੇ ਭਵਿੱਖ ਬਾਰੇ ਪੁੱਛੋਂ ਤਾ ਜ਼ਿਆਦਾਤਰ ਨੌਜਵਾਨਾਂ ਦਾ ਜਵਾਬ ਹੀ ਹੁੰਦਾ ਹੈ ਕਿ ਅਸੀਂ ਤਾਂ ਕਨੇਡਾ ਸੈੱਟ ਹੋਣਾ ਹੈ|