ਓਹਨੇ ਦਿਲ ਮੰਗਿਆ ਤੇ ਸਾਥੋਂ ਨਾਂਹ ਹੋ ਗਈ, ਮਨਕਿਰਤ ਔਲਖ
ਓਹਨੇ ਦਿਲ ਮੰਗਿਆ ਤੇ ਸਾਥੋਂ ਨਾਂਹ ਹੋ ਗਈ ,ਕੁੜੀ ਪਤਲੋ ਜਿਹੀ ਸੰਗ ਕੇ ਪਰਾਂ ਹੋ ਗਈ | ਇਹ punjabi singer ਮਨਕਿਰਤ ਔਲਖ ਕਹਿ ਰਹੇ ਹਨ ਆਪਣੇ ਨਵੇਂ ਗੀਤ ਕਮਲੀ ਵਿੱਚ | ਜੀ ਹਾਂ ਦੱਸ ਦਈਏ ਕਿ ਮਨਕਿਰਤ ਔਲਖ ਦਾ ਨਵਾਂ ਗੀਤ ਕਮਲੀ ਰਿਲੀਜ ਹੋ ਚੁੱਕਾ ਹੈ | ਇਹਨਾਂ ਦੇ ਬਾਕੀ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਰਿਲੀਜ ਹੋਏ ਅਜੇ ਇਕ ਦਿਨ ਹੀ ਹੋਇਆ ਹੈ ਅਤੇ ਹੁਣ ਤੱਕ ਇਸ ਗੀਤ ਨੂੰ ਯੂਟਿਊਬ 2 ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ 3 ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ |

ਜਿੱਥੇ ਕਿ ਇਸ ਗੀਤ ਨੂੰ ਮਨਕਿਰਤ ਔਲਖ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਓਥੇ ਹੀ ਇਸ ਗੀਤ ਦੇ ਬੋਲ ” ਵੀਤ ਬਲਜੀਤ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ | ਮਨਕਿਰਤ ਔਲਖ ਇਸ ਗੀਤ ‘ਚ ਇਸ਼ਕ ‘ਚ ਝੱਲੀ ਹੋਈ ਉਸ ਮੁਟਿਆਰ ਦੀ ਗੱਲ ਕਰ ਰਹੇ ਨੇ ਜਿਸਦਾ ਦਿਲ ਇੱਕ ਜੱਟ ‘ਤੇ ਆ ਗਿਆ ਹੈ ਅਤੇ ਇਸ ਜੱਟ ਨੂੰ ਹਾਸਲ ਕਰਨ ਲਈ ਉਹ ਕਈ ਯਤਨ ਕਰਦੀ ਹੈ ।

ਮਨਕਿਰਤ ਔਲਖ ਨੂੰ ਉਮੀਦ ਹੈ ਕਿ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਇਹ ਗੀਤ ਵੀ ਪਸੰਦ ਆਏਗਾ ।ਮਨਕਿਰਤ ਔਲਖ ਅਤੇ ਰੂਪੀ ਗਿੱਲ ਦੀ ਇਹ ਜੋੜੀ ਆਪਣੇ ਇਸ ਨਵੇਂ ਗੀਤ ਰਾਹੀਂ ਕੀ ਕਮਾਲ ਕਰ ਸਕੇਗੀ ਅਤੇ ਸਰੋਤਿਆਂ ਦਾ ਦਿਲ ਜਿੱਤ ਸਕੇਗੀ ਇਹ ਤਾਂ ਆਉਣ ਵਾਲੇ ਦਿਨਾਂ ‘ਚ ਹੀ ਪਤਾ ਲੱਗ ਸਕੇਗਾ ।