ਫ਼ਿਲਮ ” ਮਰ ਗਏ ਓਏ ਲੋਕੋ ” ODEON ਸਿਨੇਮਾ ਘਰ ਵਿੱਚ ਹੋਈ ਸੱਭ ਤੋਂ ਪਹਿਲਾ ਰਿਲੀਜ , ਵੇਖੋ ਵੀਡੀਓ
” ਗਿਪੀ ਗਰੇਵਾਲ ” punjabi singer ਪੰਜਾਬੀ ਇੰਡਸਟਰੀ ਦੇ ਉਹ ਮਸ਼ਹੂਰ ਸਿਤਾਰੇ ਹਨ ਜਿਹਨਾਂ ਨੇਂ ਕਿ ਗਾਇਕੀ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਕਾਫੀ ਧੁੱਮਾਂ ਮਚਾਈਆਂ ਹੋਈਆਂ ਹਨ | ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਯਾਨੀ (31 ਅਗਸਤ ) ਨੂੰ ” ਗਿਪੀ ਗਰੇਵਾਲ ” ਦੀ ਪੰਜਾਬੀ ਫਿਲਮ ” ਮਰ ਗਏ ਓਏ ਲੋਕੋ ” ਰਿਲੀਜ ਹੋਣ ਜਾ ਰਹੀ ਹੈ ਓਥੇ ਹੀ ਤੁਹਾਨੂੰ ਦੱਸ ਦਈਏ ‘ ਕਿ ਇੰਗਲੈਂਡ ਦੇ ਵਿੱਚ ਇਹ ਫ਼ਿਲਮ ਸਭ ਤੋਂ ਪਹਿਲਾ ਵਿਖਾਈ ਜਾਵੇਗੀ ਅਤੇ ਇਸਦੀ ਜਾਣਕਾਰੀ ਹਾਲ ਹੀ ਵਿੱਚ ” ਗਿਪੀ ਗਰੇਵਾਲ ਨੇਂ ਆਪਣੇ ਫੇਸਬੁੱਕ ਪੇਜ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ -: ਲਓ ਜੀ ਤਿਆਰੀਆਂ ਸ਼ਿਆਰੀਆਂ ਹੋ ਗਈਆਂ ਹਨ ਤੇ ਆਪਾਂ ਜਾ ਰਹੇ ਹਾਂ ਮੂਵੀ ਦੀ ਸਕ੍ਰੀਨਿੰਗ ਉੱਤੇ ਤੇ ਸੱਭ ਤੋਂ ਪਹਿਲਾ ਫ਼ਿਲਮ ਆਪਾਂ ਹੀ ਦੇਖ ਰਹੇ ਹਾਂ ਅਤੇ ਨਾਲ ਹੀ ਯੂਕੇ ਵਾਲਿਆਂ ਨੂੰ ਰੌਣਕ ਮੇਲਾ ਲਾਉਣ ਲਈ ਸੱਦਾ ਦਿੱਤਾ |

#MarGayeOyeLoko #31aug2018 @punjab2000

Posted by Gippy Grewal on Wednesday, August 29, 2018

ਤੁਹਾਨੂੰ ਦੱਸ ਦਈਏ ਕਿ Odeon Cinemas ਜੋ ਕਿ ਇੰਗਲੈਂਡ ਵਿੱਚ ਹੈ ਦੁਨੀਆ ਦਾ ਪਹਿਲਾ ਸਿਨੇਮਾ ਘਰਾਂ ਹੋਵੇਗਾ ਜਿਥੇ ਕਿ ਫ਼ਿਲਮ ” ਮਰ ਗਏ ਓਏ ਲੋਕੋ ” ਸਭ ਤੋਂ ਪਹਿਲਾ ਰਿਲੀਜ ਹੋਣ ਜਾ ਰਹੀ ਹੈ ਨਾਲ ਹੀ ਇਸ ਵੀਡੀਓ ਵਿੱਚ ” ਗਿਪੀ ਗਰੇਵਾਲ ” ਨੇਂ ਇਹ ਵੀ ਕਿਹਾ ਕਿ ਇੰਗਲੈਂਡ ਤੋਂ ਬਾਅਦ ਹੁਣ ਕੈਨੇਡਾ ਪਹੁੰਚਣਗੇ | ਇਸ ਵੀਡੀਓ ਦੇ ਨਾਲ ਇਹ ਨੇਂ ਇੱਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਿਨੇਮਾ ਵਿੱਚ ਬੈਠੇ ਹਨ ਅਤੇ ਓਹਨਾ ਦੇ ਨਾਲ ਪੰਜਾਬੀ ਗਾਇਕ ” ਕੁਲਵਿੰਦਰ ਬਿੱਲਾ ” ਵੀ ਨਜ਼ਰ ਆ ਰਹੇ ਹਨ |

Lao ji start ho gayi #MarGayeOyeLoko UK vich…?

Posted by Gippy Grewal on Wednesday, August 29, 2018