
ਲਓ ਜੀ ਇੰਤਜਾਰ ਦੀਆ ਖੜ੍ਹੀਆਂ ਹੋਈਆਂ ਖਤਮ ਅਤੇ ਪੰਜਾਬੀ ਫ਼ਿਲਮ punjabi movie ” ਮਰ ਗਏ ਓਏ ਲੋਕੋ ” ਅੱਜ ਸਿਨੇਮਾਂ ਘਰਾਂ ਵਿੱਚ ਰਿਲੀਜ ਹੋ ਚੁੱਕੀ ਹੈ ਅਤੇ ਬਾਕਸ ਆਫ਼ਿਸ ਵਿੱਚ ਧੁੱਮਾਂ ਮਚਾ ਰਹੀ ਹੈ | ਜਿਵੇਂ ਕਿ ਅੱਜ ਤੱਕ ਗਿਪੀ ਗਰੇਵਾਲ gippy grewal ਦੀਆਂ ਸਾਰੀਆਂ ਫ਼ਿਲਮਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਜਿਆਦਾ ਪਿਆਰ ਮਿਲਿਆ ਹੈ ਓਸੇ ਤਰਾਂ ਇਸ ਫ਼ਿਲਮ ਨੂੰ ਵੀ ਦੇਸ਼ਾ ਵਿਦੇਸ਼ਾ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਗਿਪੀ ਗਰੇਵਾਲ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਕੁੱਝ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰਾਂ ਫ਼ਿਲਮ ” ਮਰ ਗਏ ਓਏ ਲੋਕੋ ” ਦੀ ਕਾਮੇਡੀ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੀ ਹੈ ਅਤੇ ਸਾਰੇ ਲੋਕ ਇਸ ਫ਼ਿਲਮ ਦਾ ਬਹੁਤ ਆਨੰਦ ਮਾਨ ਰਹੇ ਹਨ |
ਇਸ ਵੀਡੀਓ ਦੇ ਨਾਲ ਇਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ” ਕੁਲਦੀਓ ਕੰਡਿਆਰਾ ” ਕਹਿ ਰਿਹਾ ਹੈ ਕਿ ਫ਼ਿਲਮ ਬਹੁਤ ਹੀ ਪਿਆਰੀ ਹੈ ਅਤੇ ਇਸਦੀ ਸਟੋਰੀ ਵੀ ਬਹੁਤ ਹੀ ਵਧੀਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਓਹੀ ” ਕੁਲਦੀਪ ਕੰਡਿਆਰ ” ਹਨ ਜਿਹਨਾਂ ਨੇਂ ਕਿ ਇਸ ਫ਼ਿਲਮ ਦੇ ਗੀਤ ” ਮਿੱਠੜੇ ਬੋਲ ” ਨੂੰ ਲਿਖਿਆ ਹੈ ਜਿਸਨੂੰ ਕਿ ਕਰਮਜੀਤ ਅਨਮੋਲ ਦੁਆਰਾ ਗਾਇਆ ਗਿਆ ਹੈ | ਇਸ ਫ਼ਿਲਮ ਵਿੱਚ ਇਸ ਵਾਰ ” ਬਿੰਨੂ ਢਿੱਲੋਂ ” ਵੀ ਇਕ ਵੱਖਰੇ ਅੰਦਾਜ ਵਿੱਚ ਨਜ਼ਰ ਆ ਰਹੇ ਹਨ |