ਅਦਾਕਾਰਾ ” ਭਾਗਿਆਸ਼੍ਰੀ ” ਤੋਂ ਬਾਅਦ ਓਹਨਾ ਦੇ ਬੇਟੇ ” ਅਭਿਮਨਿਊ ਦਸਾਨੀ ” ਕਰ ਰਹੇ ਹਨ ਬਾਲੀਵੁੱਡ ਵਿੱਚ ਐਂਟਰੀ,ਵੇਖੋ ਟ੍ਰੇਲਰ
ਜੇਕਰ ਆਪਾਂ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ Bollywood Movies ਭਾਗਿਆਸ਼੍ਰੀ ” ਦੀ ਗੱਲ ਕਰੀਏ ਤਾਂ ਓਹਨਾ ਨੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਇੱਕ ਵੱਖਰੀ ਸ਼ਾਪ ਛੱਡੀ ਹੋਈ ਹੈ | ਲੋਕ ਓਹਨਾ ਦੀ ਅਦਾਕਾਰੀ ਦੇ ਅੱਜ ਵੀ ਦੀਵਾਨੇ ਹਨ ਅਤੇ ਓਹਨਾ ਤੋਂ ਬਾਅਦ ਹੁਣ ਓਹਨਾ ਦੇ ਬੇਟੇ ” ਅਭਿਮਨਿਊ ਦਸਾਨੀ ” ਆਪਣੀ ਆ ਰਹੀ ਫ਼ਿਲਮ ” ਮਰਦ ਕੋ ਦਰਦ ਨਹੀਂ ਹੋਤਾ ” ਦੇ ਜਰੀਏ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ | ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦਾ ਟਰੇਲਰ ਕਾਫੀ ਮਜ਼ੇਦਾਰ ਹੈ ਅਤੇ ਫ਼ਿਲਮ ਦੇ ਟ੍ਰੇਲਰ ‘ਚ ਅਸੀਂ ਦੇਖ ਸਕਦੇ ਹਾਂ ਕਿ ” ਅਭਿਮਨਿਊ ” ਦੇ ਮੱਥੇ ਅਤੇ ਨੱਕ ‘ਚੋਂ ਖੂਨ ਨਿਕਲ ਰਿਹਾ ਹੈ ਅਤੇ ਉਹ ਸੜਕ ‘ਤੇ ਚੱਲਦੇ ਹੋਇਆ ਦੁਰਲਭ ਲੱਗ ਰਿਹਾ ਹੈ |

ਇਸ ਫ਼ਿਲਮ ਦੀ ਕਹਾਣੀ ਵਿੱਚ ਕੁੱਝ ਇੱਕ ਅਜਿਹੇ ਵਿਅਕਤੀ ਬਾਰੇ ਦੱਸਿਆ ਗਿਆ, ਜਿਸ ਨੂੰ ਕਿਸੇ ਤਰ੍ਹਾਂ ਦਾ ਦਰਦ ਮਹਿਸੂਸ ਨਹੀਂ ਹੁੰਦਾ | ਦੱਸ ਦੇਈਏ ਕਿ ਅਭਿਮਨਿਊ ਦਸਾਨੀ ਨੇ ” ਦਿ ਲੰਚਬਾਕਸ’, ਵਰਗੀਆਂ ਫਿਲਮਾਂ ‘ਚ ਬਤੌਰ ਸਹਾਇਕ ਕੰਮ ਕੀਤਾ ਹੈ | ਫ਼ਿਲਮ ” ਮਰਦ ਕੋ ਦਰਦ ਨਹੀਂ ਹੋਤਾ ” ਵਿੱਚ ਅਭਿਮਨਿਊ abhimanyu ਦੇ ਨਾਲ ਅਭਿਨੇਤਰੀ ਰਾਧਿਕਾ ਮਦਾਨ ਆਪਣੀ ਮੁੱਖ ਭੂਮਿਕਾ ਨਿਬਾਉਂਦੀ ਹੋਈ ਨਜ਼ਰ ਆ ਰਹੀ ਹੈ | ਫ਼ਿਲਮ ਰਿਲੀਜ਼ ਹੋਣ ਬਾਰੇ ਅਜੇ ਤੱਕ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ |