
ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ punjabi singer ਦੀ ਜਿਹਨਾਂ ਨੂੰ ਕਿ ਸ਼ਹਿਜ਼ਾਦਾ ਸਲੀਮ ਵੀ ਕਿਹਾ ਜਾਂਦਾ ਹੈ | ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਇੰਡਸਟਰੀ ਵਿੱਚ ਮਾਸਟਰ ਸਲੀਮ ਨੇਂ ਆਪਣੀ ਗਾਇਕੀ ਦੇ ਜਰੀਏ ਬਹੁਤ ਉੱਚਾ ਨਾਮ ਕਮਾ ਚੁੱਕੇ ਹਨ ਅਤੇ ਨਾਲ ਹੀ ਇਹਨਾਂ ਨੇਂ ਪੰਜਾਬੀ ਇੰਡਸਟਰੀ punjabi industri ਤੋਂ ਇਲਾਵਾ ਬੋਲੀਵਵਡ ਵਿਚ ਵੀ ਕਾਫੀ ਸਾਰੇ ਗੀਤ ਗਾਏ ਹਨ | ਮਾਸਟਰ ਸਲੀਮ ਆਏ ਦਿਨ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਸ ਲਈ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ ਤੇ ਇਸੇ ਤਰਾਂ ਹਾਲ ਹੀ ਵਿੱਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਤੇ ਇਕ ਬੜੀ ਹੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਮਾਸਟਰ ਸਲੀਮ ਯੂ.ਕੇ ਵਿੱਚ ਅੰਗਰੇਜ਼ਾਂ ਦੇ ਬੱਚਿਆਂ ਨੂੰ ‘ਵੰਦੇ ਮਾਤਰਮ’ ਸਿਖਾ ਰਹੇ ਹਨ ਅਤੇ ਬੱਚੇ ਵੀ ਉਹਨਾਂ ਨਾਲ ਪੂਰਾ ਆਨੰਦ ਮਾਨ ਰਹੇ ਹਨ |
ਜੇਕਰ ਮਾਸਟਰ ਸਲੀਮ master saleem ਜੀ ਦੀ ਗਾਇਕੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਇਹ ਵਿਰਾਸਤ ਵਿੱਚ ਹੀ ਮਿਲੀ ਹੈ ਇਹਨਾਂ ਦੇ ਪਿਤਾ ਉਸਤਾਦ ਪੂਰਨ ਸਾਹ ਕੋਟਿ ਜੋ ਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਸੂਫੀ ਗਾਇਕ ਸਨ ਅਤੇ ਨਾਲ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਸਬਰ ਕੋਟੀ ਜਿਹੇ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਦੇ ਗੁਰੂ ਵੀ ਸਨ | ਮਾਸਟਰ ਸਲੀਮ ਨੇਂ 6 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਜੀ ਤੋਂ ਗਾਇਕੀ punjabi industry ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ |