ਮਾਸਟਰ ਸਲੀਮ ਅਤੇ ਗੁਰੁ ਰੰਧਾਵਾ ਨੇ ਇੱਕ ਦੂਜੇ ਦਾ ਗਾਏ ਗੀਤ, ਪਰ ਦੋਨਾਂ ਦਾ ਸੁਰਤਾਲ ‘ਚ ਹੋਈ ਗੜਬੜ,ਵੇਖੋ ਵੀਡੀਓ
guru and master saleem
guru and master saleem

ਆਪਣੀ ਗਾਇਕੀ ਨਾਲ ਨਵੇਂ ਰਿਕਾਰਡ ਕਾਇਮ ਕਰਨ ਵਾਲੇ ਗਾਇਕ ਗੁਰੂ ਰੰਧਾਵਾ ਦਾ ਹਰ ਗਾਣਾ ਹਿੱਟ ਹੁੰਦਾ ਹੈ । ਉਸ ਦੇ ਗਾਣਿਆਂ ਨੂੰ ਸੰਗੀਤ ਦੇ ਮਹਾਰਥੀ ਸਲੀਮ ਵੀ ਪਸੰਦ ਕਰਦੇ ਹਨ । ਇਸੇ ਤਰ੍ਹਾਂ ਦਾ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਲੀਮ ਗੁਰੂ ਰੰਧਾਵਾ ਦਾ ਗਾਣਾ ਗਾ ਰਹੇ ਹਨ । ਇਸ ਵੀਡਿਓ ਵਿੱਚ ਜਿੱਥੇ ਸਲੀਮ ਗੁਰੂ ਦਾ ਗਾਣਾ ਗਾ ਰਹੇ ਹਨ ਉੱਥੇ ਗੁਰੂ ਰੰਧਾਵਾ ਸਲੀਮ ਦਾ ਗਾਣਾ ਢੋਲ ਜਗੀਰੋ ਦਾ ਗਾਉਣਾ ਸ਼ੁਰੂ ਕਰ ਦਿੰਦੇ ਹਨ ।

ਹੋਰ ਵੇਖੋ :ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਵਿਆਹ ਵਾਲੇ ਗੀਤਾਂ ਦਾ ਮੁਕਾਬਲਾ

ਇਸ ਸਭ ਦੇ ਚਲਦੇ ਗੁਰੂ ਤੇ ਸਲੀਮ ਦਾ ਆਪਸ ਵਿੱਚ ਸੁਰ ਨਹੀਂ ਮਿਲਦਾ ਜਿਸ ਕਰਕੇ ਦੋਵੇਂ ਹੱਸਣ ਲੱਗ ਜਾਂਦੇ ਹਨ । ਇਸ ਵੀਡਿਓ ਵਿੱਚ ਦੋਵੇਂ ਕਾਫੀ ਹਾਸਾ ਠੱਠਾ ਕਰਦੇ ਹਨ । ਲੋਕਾਂ ਵੱਲੋਂ ਇਸ ਵੀਡਿਓ ਨੂੰ ਕਾਫੀ ਪੰਸਦ ਕੀਤਾ ਜਾ ਰਿਹਾ ਹੈ ।

guru randhawa master saleem के लिए इमेज परिणामਗੁਰੂ ਰੰਧਾਵਾ  ਮਾਸਟਰ ਸਲੀਮ ਨੂੰ ਆਪਣਾ ਆਈਡਲ ਮੰਨਦੇ ਹਨ ਤੇ ਸਲੀਮ ਉਹਨਾਂ ਦਾ ਪੰਸਦੀਦਾ ਗਾਇਕ ਹਨ ।ਗੁਰੂ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗਾਣੇ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਸ਼ਿੰਗਾਰ ਬਣ ਰਹੇ ਹਨ । ਗੁਰੂ ਰੰਧਾਵਾ ਉਹਨਾਂ ਗਾਇਕਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਦੇ ਗਾਣੇ ਯੂਟਿਊਬ ਤੇ ਸਭ ਤੋਂ ਵੱਧ ਵੇਖੇ ਜਾਂਦੇ ਹਨ ।