ਗਾਇਕਾ ਮੀਸ਼ਾ ਦਾ ਗੀਤ ‘ਕਮਲੀ ਨਈ’ ਰਿਲੀਜ਼
ਗਾਇਕਾ ਮੀਸ਼ਾ ਦਾ ਗੀਤ ‘ਕਮਲੀ ਨਈ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਵੀ ਰਾਜ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ਅਤੇ ਵੀਡਿਓ ਤਿਆਰ ਕੀਤੀ ਹੈ ਗੁਰਮੀਤ ਸਹਾਰਨ ਨੇ । ਇਸ ਗੀਤ ‘ਚ ਇੱਕ ਨਵ-ਵਿਆਹੁਤਾ ਨੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਉਸ ਨੂੰ ਕਈ ਸਾਕ ਆਉਂਦੇ ਸਨ ਪਰ ਚੰਗੇ ਤੋਂ ਚੰਗੇ ਸਾਕ ਵੀ ਮੋੜ ਦਿੱਤੇ ।ਪਰ ਉਹ ਉਸ ਨਾਲ ਵਿਆਹ ਕਰਵਾ ਕੇ ਪਛਤਾ ਰਹੀ ਹੈ ਕਿਉਂਕਿ ਹੁਣ ਉਹ ਆਪਣੇ ਦੋਸਤਾਂ ਨਾਲ ਰੁੱਝਿਆ ਰਹਿੰਦਾ ਹੈ ਅਤੇ ਉਸ ਦੇ ਯਾਰ ਬੇਲੀ ਵੀ ਸਾਰੇ ਨਛੇੜੀ ਨੇ । ਕਿਉਂਕਿ ਹਮੇਸ਼ਾ ਉਸ ਕੋਲ ਆਪਣੇ ਦੋਸਤਾਂ ਦੀ ਤਾਰੀਫ ਕਰਦਾ ਰਹਿੰਦਾ ਹੈ ਪਰ ਉਸ ਦੇ ਦੋਸਤ ਤਾਰੀਫ ਦੇ ਲਾਇਕ ਨਹੀਂ ਹਨ ।

ਹੋਰ ਵੇਖੋ : ਰਾਜੇਸ਼ ਖੰਨਾ ਦੀ ਇੱਕ ਆਦਤ ਸੀ ਸਭ ਤੋਂ ਬੁਰੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ

Kamli Nai New Song Meesha Ft Guri Toor 1

ਉਹ ਉਸ ਦੀਆਂ ਸਾਰੀਆਂ ਚਲਾਕੀਆਂ ਨੂੰ ਜਾਣਦੀ ਹੈ । ਇਸ ਦੇ ਨਾਲ ਹੀ ਉਹ ਆਪਣੇ ਪਤੀ ਨੂੰ ਇਹ ਨਸੀਹਤ ਵੀ ਦਿੰਦੀ ਹੈ ਕਿ ਉਹ ਉਸ ਨੂੰ ਬੇਵਕੂਫ ਬਨਾਉਣਾ ਛੱਡ ਦੇਵੇ । ਇਸ ਗੀਤ ‘ਚ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Kamli Nai New Song Meesha Ft Guri Toor

ਇਸ ਦੇ ਨਾਲ ਹੀ ਇਹ ਵੀ ਵਿਖਾਇਆ ਗਿਆ ਹੈ ਕਿ ਜਿੱਥੇ ਦੋ ਭਾਂਡੇ ਹੋਣਗੇ ਉਹ ਖੜਕਣਗੇ ਵੀ ਅਤੇ ਪਰ ਰਿਸ਼ਤਿਆਂ ‘ਚ ਮਿਠਾਸ ਲਈ ਜ਼ਰੂਰੀ ਹੈ ਕਿ ਗਿਲੇ ਸ਼ਿਕਵੇ ਜ਼ਿਆਦਾ ਦੇਰ ਤੱਕ ਠੀਕ ਨਹੀਂ ਹੁੰਦੇ ਅਤੇ ਸਮਾਂ ਰਹਿੰਦਿਆਂ ਹੀ ਨਰਾਜ਼ਗੀ ਦੂਰ ਕਰ ਲੈਣੀ ਚਾਹੀਦੀ ਹੈ ।

Kamli Nai New Song Meesha Ft Guri Toor

ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ‘ਚ ਕਈ ਵਾਰ ਰਿਸ਼ਤੇ ਅਤੇ ਸਬੰਧ ਖਰਾਬ ਹੁੰਦਿਆਂ ਵੀ ਦੇਰ ਨਹੀਂ ਲੱਗਦੀ । ਮੀਸ਼ਾ ਨੇ ਇਸ ਗੀਤ ਨੂੰ ਗਾਇਆ ਹੈ ਜਦਕਿ ਫੀਚਰਿੰਗ ‘ਚ ਗੁਰੀ ਤੂਰ ਨਜ਼ਰ ਆ ਰਹੇ ਨੇ ।