ਕਿਵੇਂ ਰੁਪਿੰਦਰ ਕੌਰ ਨੇਂ ਆਪਣੀ ਹਿੰਮਤ ਨਾਲ ਬਦਲੀ ਸਮਾਜ ਦੀ ਨੁਹਾਰ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ਦੀ ਪੇਸ਼ਕਸ਼ ‘ਸਿਰਜਨਹਾਰੀ’
‘ਸਿਰਜਨਹਾਰੀ’ ‘ਚ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਸਮਾਜ ਦੀਆਂ ਉਨ੍ਹਾਂ ਔਰਤਾਂ ਦੀ ਕਹਾਣੀ ਜੋ ਸਮਾਜ ਲਈ ਚਾਨਣ ਮੁਨਾਰਾ ਸਾਬਿਤ ਹੋ ਰਹੀਆਂ ਨੇ । ਇਨ੍ਹਾਂ ਔਰਤਾਂ ਨੇ ਸਮਾਜ ਲਈ ਜੋ ਕੁਝ ਕੀਤਾ ਅਤੇ ਇਸ ਪੱਧਰ ‘ਤੇ ਪਹੁੰਚਣ ਲਈ ਉਨ੍ਹਾਂ ਨੁੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਹ ਸਭ ਕੁਝ ਤੁਹਾਡੇ ਰੁਬਰੂ ਹੋਵੇਗਾ ਪੀਟੀਸੀ ਪੰਜਾਬੀ ਦੇ ਇਸ ਪ੍ਰੋਗਰਾਮ ‘ਸਿਰਜਨਹਾਰੀ’ ‘ਚ । ਅੱਜ ਅਸੀਂ ਗੱਲ ਕਰਾਂਗੇ ਅੰਮ੍ਰਿਤਸਰ ਦੀ ਰਹਿਣ ਵਾਲੀ ਰੁਪਿੰਦਰ ਕੌਰ ਸੰਧੂ ਦੀ । ਜਿਨ੍ਹਾਂ ਨੇ ਸਮਾਜ ਲਈ ਹੀ ਸ਼ਾਇਦ ਜੀਣਾ ਸਿੱਖਿਆ ਹੈ ।

ਸੀਜੀਐੱਸ ਸੁਸਾਇਟੀ ਦੀ ਪ੍ਰਧਾਨ ਰੁਪਿੰਦਰ ਕੌਰ ਸੰਧੂ ਨੇ ਸਮਾਜ ‘ਚ ਔਰਤਾਂ ਦੀ ਭਲਾਈ ਲਈ ਕੰਮ ਕੀਤੇ | ਉਨ੍ਹਾਂ ਨੇ ਨਾ ਸਿਰਫ ਸਮਾਜ ‘ਚ ਜ਼ਰੂਰਤਮੰਦਾਂ ਔਰਤਾਂ ਅਤੇ ਬੱਚਿਆਂ ਦੀ ਮੱਦਦ ਲਈ ਇੱਕ ਮੁਹਿੰਮ ਚਲਾਈ । ਇਸ ਮੁਹਿੰਮ ਦੇ ਤਹਿਤ ਉਨ੍ਹਾਂ ਨੇ ਸਮਾਜ ਦੀਆਂ ਜ਼ਰੂਰਤਮੰਦ ਅਤੇ ਦੱਬੀਆਂ ਕੁਚਲੀਆਂ ਔਰਤਾਂ ਦੀ ਹਰ ਪੱਖੋਂ ਮੱਦਦ ਕੀਤੀ ।ਉਨ੍ਹਾਂ ਨੂੰ ਨਾ ਸਿਰਫ ਆਰਥਿਕ ਮੱਦਦ ਮੁੱਹਈਆ ਕਰਵਾਈ ਬਲਕਿ ਉੁਨ੍ਹਾਂ ਨੂੰ ਪੈਰਾਂ ‘ਤੇ ਖੜੇ ਹੋਣਾ ਵੀ ਸਿਖਾਇਆ । ਪਰ ਸਭ ਤੋਂ ਅਹਿਮ ਪੱਖ ਇਹ ਕਿ ਸਮਾਜ ‘ਚ ਜਿਸਮ ਫਰੋਸ਼ੀ ਦੀ ਦਲਦਲ ‘ਚ ਫਸੀਆਂ ਔਰਤਾਂ ਨੂੰ ਇਸ ਦਲਦਲ ‘ਚੋਂ ਕੱਢਣ ਲਈ ਹੰਭਲਾ ਮਾਰਿਆ |

ਸਮਾਜ ‘ਚ ਜਿਸਮ ਫਰੋਸ਼ੀ ਦੀ ਦਲਦਲ ‘ਚ ਧੱਕੀਆਂ ਇਨ੍ਹਾਂ ਕੜ੍ਹੀਆਂ ਨੂੰ ਨਾ ਸਿਰਫ ਉਨ੍ਹਾਂ ਨੇ ਬਾਹਰ ਕੱਢਿਆ ,ਬਲਕਿ ਉਨ੍ਹਾਂ ਨੂੰ ਸਮਾਜ ‘ਚ ਸਿਰ ਚੁੱਕ ਕੇ ਇੱਜ਼ਤ ਦੀ ਜ਼ਿੰਦਗੀ ਜਿਉਣ ਲਈ ਵੀ ਪ੍ਰੇਰਿਤ ਕੀਤਾ । ਅੱਜ ਉਹ ਕੁੜ੍ਹੀਆਂ ਉਨ੍ਹਾਂ ਦੀਆਂ ਸ਼ੁਕਰਗੁਜ਼ਾਰ ਵੀ ਨੇ ਕਿ ਰੁਪਿੰਦਰ ਸੰਧੂ ਨੇ ਹੀ ਉਨ੍ਹਾਂ ‘ਚ ਨਵਾਂ ਹੌਸਲਾ ਅਤੇ ਹਿੰਮਤ ਭਰੀ ਮੁੜ ਤੋਂ ਮੁੱਖ ਧਾਰਾ ‘ਚ ਸ਼ਾਮਿਲ ਹੋ ਕੇ ਜ਼ਿੰਦਗੀ ਜਿਉਣ ਦੀ ।

ਰੁਪਿੰਦਰ ਸੰਧੂ ਨਾ ਸਿਰਫ ਔਰਤਾਂ ਦੀ ਭਲਾਈ ਲਈ ਕੰਮ ਕਰ ਰਹੇ ਨੇ ਬਲਕਿ ਸਮਾਜ ਦੇ ਅਜਿਹੇ ਵਰਗ ਜੋ ਸਿੱਖਿਆ ,ਸਿਹਤ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਨੇ ਉਨ੍ਹਾਂ ਲਈ ਇਹ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਉਪਰਾਲੇ ਕਰ ਰਹੇ ਨੇ । ਸੋ ਸਮਾਜ ਦੀ ਅਜਿਹੀ ਸਿਰਜਨਹਾਰੀ ਦੀ ਕਹਾਣੀ ਤੁਸੀਂ ਪੀਟੀਸੀ ਪੰਜਾਬੀ ਕੈਨੇਡਾ ‘ਤੇ ਸ਼ਨਿੱਚਰਵਾਰ ਸ਼ਾਮ ਨੂੰ 7:30 ਵਜੇ | ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ ‘ਤੇ