ਜਦੋ ਗੁਹਾਟੀ ਏਅਰਪੋਰਟ ਤੇ ਪ੍ਰਬੰਧਕਾਂ ਵੱਲੋਂ ” ਮੀਕਾ ਸਿੰਘ ” ਦਾ ਕੀਤਾ ਗਿਆ ਸਵਾਗਤ
ਆਪਣੀ ਗਾਇਕੀ ਦੇ ਜਰੀਏ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਧਮਾਲਾਂ ਪਾ ਚੁੱਕੇ ਹਨ punjabi singer ਗਾਇਕ ” ਮੀਕਾ ਸਿੰਘ ” | ਮੀਕਾ ਸਿੰਘ ਅੱਜ ਤੱਕ ਕਾਫੀ ਸਾਰੀਆਂ ਬਾਲੀਵੁੱਡ ਫ਼ਿਲਮ ਵਿੱਚ ਗੀਤ ਗਾ ਚੁੱਕੇ ਹਨ | ਇਹਨਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹਨਾਂ ਦੇ ਗੀਤਾਂ ਨੂੰ ਭਾਰਤ ਤੋਂ ਇਲਾਵਾ ਵਿਦੇਸ਼ਾ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ | ਤੁਹਾਨੂੰ ਦੱਸ ਦਈਏ ਕਿ ” ਮੀਕਾ ਸਿੰਘ ” ਆਪਣੀ ਪਰਫਾਰਮੈਂਸ ਦੇਣ ਲਈ ਗੁਹਾਟੀ ਗਏ ਜਿੱਥੇ ਕਿ ਏਅਰਪੋਰਟ ਤੇ ਪ੍ਰਬੰਧਕਾਂ ਵੱਲੋਂ ਓਹਨਾ ਦਾ ਰਿਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ | ਇਸਦੀ ਜਾਣਕਾਰੀ ਓਹਨਾ ਨੇਂ ਆਪਣੇ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਦੁਆਰਾ ਸੱਭ ਨਾਲ ਸਾਂਝੀ ਕੀਤੀ ਹੈ | ਜਿਵੇਂ ਹੀ ਮੀਕਾ ਸਿੰਘ ਏਅਰਪੋਰਟ ਤੋਂ ਬਾਹਰ ਨਿਕਲੇ ਤਾਂ ਫੈਨਸ ਦੀ ਭੀੜ ਇਕਠੀ ਹੋ ਗਈ | ਇਸ ਮੌਕੇ ਮੀਕਾ ਸਿੰਘ ਦੇ ਪ੍ਰਸੰਸ਼ਕਾਂ ‘ਚ ਉਨ੍ਹਾਂ ਨਾਲ ਸੈਲਫੀ ਖਿਚਵਾਉਣ ਦੀ ਹੋੜ ਜਿਹੀ ਲੱਗ ਗਈ |

View this post on Instagram

All set to rock #guwahati 🙂

A post shared by Mika Singh (@mikasingh) on

ਗਾਇਕ ” ਮੀਕਾ ਸਿੰਘ ” ਦਾ ਹਾਲ ਹੀ ਵਿੱਚ ਇੱਕ ਗੀਤ ਆਇਆ ਸੀ ਜਿਸਦਾ ਨਾਮ ਸੀ ” ਨੱਚ ਬੇਬੀ ” ਜਿਸਨੂੰ ਕਿ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਮੀਕਾ ਵੱਲੋਂ ਗਾਏ ਗਏ ਇਸ ਗੀਤ ਦੇ ਬੋਲ ਸੰਨੀ ਕੁਮਾਰ ਵੱਲੋਂ ਲਿਖੇ ਗਏ ਅਤੇ ਇਸ ਗੀਤ ਨੂੰ ਮਿਊਜ਼ਿਕ ” ਗੋਲਡੀ ਦੇਸੀ ਕਰਿਊ ਅਤੇ ਸਤਪਾਲ ਦੇਸੀ ਕਰਿਊ ” ਵੱਲੋਂ ਦਿੱਤਾ ਗਿਆ ਹੈ | ਮੀਕਾ ਸਿੰਘ ਅਤੇ ਡਾ. ਤਰੰਗ ਕ੍ਰਿਸ਼ਨਾ ਦੇ ਨਿਰਦੇਸ਼ਨ ਹੇਠ ਬਣੇ ‘ਨੱਚ ਬੇਬੀ’ ਗੀਤ ‘ਤੇ ਮੀਕਾ ਕਿੰਨੇ ਕੁ ਲੋਕਾਂ ਨੂੰ ਨਚਾਉਣ ‘ਚ ਕਾਮਯਾਬ ਰਹਿੰਦੇ ਨੇ |