” ਮਿਲਿੰਦ ਗਾਬਾ ” ਦਾ ਗੀਤ ” ਨਜ਼ਰ ਲੱਗ ਜਾਏਗੀ ”ਸੋਸ਼ਲ ਮੀਡਿਆ ਵਿੱਚ ਮਚਾ ਰਿਹਾ ਹੈ ਧੁੰਮਾਂ,
ਮਿਲਿੰਦ ਗਾਬਾ Punjbai singer ਨੇਂ ਵੀ ਪੰਜਾਬੀ ਇੰਡਸਟਰੀ ਨੂੰ ਕਾਫੀ ਵਧੀਆ ਗੀਤ ਦਿੱਤੇ ਹਨ ਜਿਵੇਂ ਕਿ ” ਮੈਂ ਤੇਰੀ ਹੋ ਗਈ, ਦਾਰੂ ਪਾਰਟੀ , ਯਾਰ ਮੋੜ ਦੋ ਆਦਿ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ | ਹਾਲ ਹੀ ਵਿੱਚ ਮਿਲਿੰਦ ਗਾਬਾ ਦਾ ਇੱਕ ਅੰਤਰਰਾਸ਼ਟਰੀ ਜੁਗਲਬੰਦੀ ਵਾਲਾ ਗੀਤ ”ਨਜ਼ਰ ਲੱਗ ਜਾਏਗੀ” punjabi song ਰਿਲੀਜ਼ ਹੋਇਆ ਸੀ ਜੋ ਅੱਜ ਉਹਨਾਂ ਦੇ ਫੈਨਸ ਦੇ ਪਿਆਰ ਸਦਕਾ 100 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਨ ਵਾਲਾ ਗੀਤ ਬਣ ਚੁੱਕਾ ਹੈ | ਇਸ ਗੀਤ ਨੂੰ ਮਿਊਜ਼ਿਕ ” ਮਿਊਜ਼ਿਕ ਐਮ ਜੀ ਵੱਲੋਂ ਦਿੱਤਾ ਗਿਆ ਸੀ ਅਤੇ ਇਸ ਗੀਤ ਦੇ ਬੋਲ ” ਇਕਰਾਰ ਅਤੇ ਮਿਲਿੰਦ ਗਾਬਾ ਨੇਂ ਲਿਖੇ ਹਨ | ਇਸ ਗੀਤ ਵਿੱਚ ਉਹ ਅੰਤਰਰਾਸ਼ਟਰੀ ਜੁਗਲਬੰਦੀ ਕਰਦੇ ਹੋਏ ਨਜ਼ਰ ਆ ਰਹੇ ਸਨ ਅਤੇ ਇਸ ਜੁਗਲਬੰਦੀ ਵਿਚ ਉਨ੍ਹਾਂ ਦਾ ਸਾਥ ਦਿੱਤਾ ਸੀ ਅੰਤਰਰਾਸ਼ਟਰੀ ਸਟਾਰ ਕਮਲ ਰਾਜਾ ਨੇ | ਜੀ ਹਾਂ ਤੇ ਇਨ੍ਹਾਂ ਦੋਨਾਂ ਦੁਆਰਾ ਇਸ ਗੀਤ ਨੂੰ ਗਾਕੇ ਚਾਰ ਚੰਦ ਲਗਾ ਦਿੱਤੇ ਸਨ |

ਨਿੱਕੀ ਉਮਰੇ ਸਫਲਤਾ ਦੀਆਂ ਉਚਾਈਆਂ ਨੂੰ ਛੂਣ ਵਾਲੇ ਮਿਲਿੰਦ ਗਾਬਾ Millind gaba ਦਾ ਹਰ ਗਾਣਾ ਲੋਕਾਂ ਦੇ ਦਿੱਲਾਂ ਤੇ ਰਾਜ ਕਰਦਾ ਹੈ| ਇਹੀ ਕਾਰਣ ਹੈ ਕੇ ਓਹਨਾ ਦਾ ਗਾਣਾ ‘ ਯਾਰ ਮੋੜ ਦੋ ’ ਯੂ-ਟਿਊਬ ‘ਤੇ ਟਾਪ ਗੀਤਾਂ ‘ਚ ਰਹਿਣ ਵਾਲਾ ਇੱਕ ਗੀਤ ਰਿਹਾ ਹੈ | ਮਿਲਿੰਦ ਗਾਬਾ ਦੇ ਮਿਊਜ਼ਿਕ ਅਤੇ ਗਾਉਣ ਦੇ ਅੰਦਾਜ਼ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਉਹ ਕਿੰਨਾ ਕਮਾਲ ਦਾ ਗਾਉਂਦੇ ਹਨ | ਹੈਪੀ ਰਾਏਕੋਟੀ ਤੇ ਮਿਲਿੰਦ ਗਾਬਾ ਦੀ ਕੋਲੇਬੋਰੇਸ਼ਨ ਦਾ ਗੀਤ “ਮੈਂ ਤੇਰੀ ਹੋ ਗਈ” ਸਭ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ |