ਮੰਤਰੀ ਬੈਂਸ ਨੇ ਦੱਸੀ ਅਮਰੀਕੀ ਹਵਾਈ ਅੱਡਾ ਸੁਰੱਖਿਆ ਰਾਹੀਂ ਪੱਗ ਉਤਾਰਨ ਲਈ ਕਹੇ ਜਾਣ ਦੀ ਘਟਨਾ
ਮੰਤਰੀ ਬੈਂਸ ਨੇ ਦੱਸੀ ਅਮਰੀਕੀ ਹਵਾਈ ਅੱਡਾ ਸੁਰੱਖਿਆ ਰਾਹੀਂ ਪੱਗ ਉਤਾਰਨ ਲਈ ਕਹੇ ਜਾਣ ਦੀ ਘਟਨਾ
ਮੰਤਰੀ ਬੈਂਸ ਨੇ ਦੱਸੀ ਅਮਰੀਕੀ ਹਵਾਈ ਅੱਡਾ ਸੁਰੱਖਿਆ ਰਾਹੀਂ ਪੱਗ ਉਤਾਰਨ ਲਈ ਕਹੇ ਜਾਣ ਦੀ ਘਟਨਾ

ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਡੈਟਰਾਇਟ ਏਅਰਪੋਰਟ ‘ਤੇ ਇਕ ਚੈਕ ਪੁਆਇੰਟ ‘ਤੇ “ਅਜੀਬ ਘਟਨਾ” ਦੌਰਾਨ ਆਪਣੀ ਪੱਗ ਉਤਾਰਨ ਲਈ ਕਿਹਾ ਗਿਆ ਸੀ ਅਤੇ ਉਹਨਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਉਦੋਂ ਦਿੱਤੀ ਗਈ ਜਦੋਂ ਸੁਰੱਖਿਆ ਕਰਮਚਾਰੀਆਂ ਨੂੰ ਮਹਿਸੂਸ ਹੋਇਆ ਕਿ ਉਹ ਕੌਣ ਹੈ।

ਬੈਂਸ ਨੇ ਟੋਰਾਂਟੋ ਵਿੱਚ ਇੱਕ ਜੀ 7 ਮਹਿਲਾ ਫੋਰਮ ਵਿੱਚ ਹਿੱਸਾ ਲੈਂਦਿਆਂ, ਘਟਨਾ ਦੀ ਜਾਣਕਾਰੀ ਦੀਆਂ ਕਈ ਮੀਡੀਆ ਰਿਪੋਰਟਾਂ ਦਿੰਦੇ ਹੋਏ ਗੱਲ ਕੀਤੀ ਅਤੇ ਇਸ ਨੂੰ ਵਿਤਕਰੇ ਦੇ ਪ੍ਰਚਲਨ ਅਤੇ ਇਸਦੇ ਵਿਰੋਧ ਵਿੱਚ ਬੋਲਣ ਲਈ ਸਿੱਖਿਆ ਵਾਂਗ ਇਸਤੇਮਾਲ ਕੀਤਾ।

ਉਸ ਨੇ ਦੱਸਿਆ ਕਿ ਜ਼ਰੂਰਤ ਤੋਂ ਵੱਧ ਤੀਬਰ ਸੁਰੱਖਿਆ ਅਮਲੇ ਨਾਲ ਇੱਕ ਮੁਢਲੀ ਮੁਠਭੇੜ ਤੋਂ ਬਾਅਦ ਉਸਨੂੰ ਪਾਰ ਜਾਣ ਦੀ ਇਜਾਜ਼ਤ ਦਿੱਤੀ ਗਈ, ਜਿਹੜਾ ਬੈਂਸ ਦੀ ਪੱਗ ਉਤਾਰੇ ਜਾਣ ਦੇ ਇੱਛਕ ਸੀ – ਸਵੈਬ ਟੈਸਟ ਦੀ ਸਮੱਸਿਆ ਹੋਣ ਕਾਰਨ ਹੀ ਦੁਬਾਰਾ ਤਲਬ ਕੀਤੇ ਜਾਣ ਲਈ, ਜਦੋ ਉਹਨਾਂ ਨੂੰ ਦੁਬਾਰਾ ਪੱਗ ਉਤਾਰਨ ਲਈ ਕਿਹਾ ਗਿਆ।
ਮੰਤਰੀ ਬੈਂਸ ਨੇ ਦੱਸੀ ਅਮਰੀਕੀ ਹਵਾਈ ਅੱਡਾ ਸੁਰੱਖਿਆ ਰਾਹੀਂ ਪੱਗ ਉਤਾਰਨ ਲਈ ਕਹੇ ਜਾਣ ਦੀ ਘਟਨਾ
ਉਹਨਾਂ ਦੱਸਿਆ , “ਮੈਨੂੰ ਮੇਰੀ ਪੱਗ ਉਤਾਰਨ ਲਈ ਕਿਹਾ ਗਿਆ, ਉਨ੍ਹਾਂ ਨੇ ਇੱਕ ਹੋਰ ਟੈਸਟ ਕੀਤਾ ਅਤੇ ਅਖੀਰ ਮੈਨੂੰ ਲੰਘ ਜਾਣ ਦੀ ਇਜਾਜ਼ਤ ਦਿੱਤੀ ਗਈ,” ਉਹਨਾਂ ਕਿਹਾ ਕਿ ਕਿਸੇ ਵੀ ਚੈਕ ਪੁਆਇੰਟ ‘ਤੇ ਉਹਨਾਂ ਪੱਗ ਉਤਾਰੀ ਨਹੀਂ।

“For me this is really about an incident that occurred that should not have occurred, because I was asked to come back from the gate, back to the security checkpoint, to remove my turban.”
“ਮੇਰੇ ਲਈ, ਇਹ ਸੱਚਮੁੱਚ ਇੱਕ ਅਜਿਹਾ ਵਾਕਿਆ ਹੈ ਜੋ ਵਾਪਰਿਆ ਜ਼ਰੂਰ ਪਰ ਨਹੀਂ ਵਾਪਰਨਾ ਚਾਹੀਦਾ ਸੀ, ਕਿਉਂਕਿ ਮੈਨੂੰ ਗੇਟ ਤੋਂ ਵਾਪਸ ਚੈਕ ਪੁਆਇੰਟ ‘ਤੇ ਮੇਰੀ ਪੱਗ ਉਤਾਰਨ ਲਈ ਬੁਲਾਇਆ ਗਿਆ।

ਉਸ ਨੇ ਕਿਹਾ, “ਇਹ ਕੋਈ ਫਰਕ ਨਹੀਂ ਪੈਂਦਾ ਕਿ ਰੁਤਬਾ ਕੀ ਹੈ, ਤੁਹਾਡਾ ਅਹੁਦਾ ਕੀ ਹੈ” ਉਹਨਾਂ ਅੱਗੇ ਕਿਹਾ। “ਇਹ ਅਸਲ ਵਿੱਚ ਇਹ ਯਕੀਨੀ ਬਣਾਉਣ ਲਈ ਹੈ ਕਿ ਲੋਕਾਂ ਨਾਲ ਵਿਤਕਰਾ ਨਾ ਹੋਵੇ, ਅਤੇ ਸਭ ਨਾਲ ਸਹੀ ਅਤੇ ਸਤਿਕਾਰ ਨਾਲ ਪੇਸ਼ ਆਇਆ ਜਾਵੇ ”

ਉਹਨਾਂ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੂੰ ਆਪਣੀ ਹੱਡਬੀਤੀ ਸੁਣਾਈ, ਜੋ ਵੀਰਵਾਰ ਨੂੰ ਨਾਫਟਾ (NAFTA) ਵਾਰਤਾ ਲਈ ਵਾਸ਼ਿੰਗਟਨ ਵਿੱਚ ਸੀ। ਉਸਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਇਸ ਮੁੱਦੇ ਨੂੰ ਆਪਣੇ ਅਮਰੀਕਨ ਹਮਰੁਤਬਾ ਕੋਲ ਚੁੱਕਿਆ।

ਉਸ ਤੋਂ ਬਾਅਦ ਯੂਐਸ ਨੇ ਇਸ ਬਾਰੇ ਅਫ਼ਸੋਸ ਪ੍ਰਗਟ ਕੀਤਾ ਅਤੇ ਬੈਂਸ ਤੋਂ ਮੁਆਫੀ ਮੰਗੀ।

ਬੈਂਸ ਨੇ ਕਿਹਾ, “ਹੁਣ ਮੈਨੂੰ ਉਮੀਦ ਹੈ ਕਿ ਮੈਂ ਇਸ ਬਾਰੇ ਗੱਲ ਕਰ ਰਿਹਾ ਹਾਂ, ਅਤੇ ਕਿਉਂ ਕਿ ਇਹ ਇਹ ਜਨਤਕ ਰੋਸ਼ਨੀ ਵਿੱਚ ਆ ਗਿਆ ਹੈ, ਇਸ ਲਈ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੱਗੇ ਲਈ ਦੁਬਾਰਾ ਵਾਪਰਨ ਤੋਂ ਬਚਾਅ ਕਰ ਸਕਦੇ ਹਾਂ।