ਕੈਨੇਡਾ ਦੇ ਲੋਕਾਂ ਨੂੰ ਸਿਹਤਮੰਦ ਖਾਣੇ ਬਾਰੇ ਜਾਗਰੂਕ ਕਰਨ ਲਈ 26 ਭਾਸ਼ਾਵਾਂ ‘ਚ ਜਾਰੀ ਕੀਤਾ ਜਾਣਕਾਰੀ ਪੱਤਰ, ਐੱਮ.ਪੀ ਸੋਨੀਆ ਸਿੱਧੂ ਅਤੇ ਸਿਹਤ ਮੰਤਰੀ ਕੈਨੇਡਾ ਨੇ ਕੀਤਾ ਉਦਘਾਟਨ

Written by Ragini Joshi

Published on : June 25, 2019 3:05
Brampton : Minister of Health and MP Sonia Sidhu unveils Canada’s Food Guide Snapshot in 26 languages
Brampton : Minister of Health and MP Sonia Sidhu unveils Canada’s Food Guide Snapshot in 26 languages

ਕੈਨੇਡਾ ਦੇ ਲੋਕਾਂ ਨੂੰ ਸਿਹਤਮੰਦ ਖਾਣੇ ਬਾਰੇ ਜਾਗਰੂਕ ਕਰਨ ਲਈ 26 ਭਾਸ਼ਾਵਾਂ ‘ਚ ਜਾਰੀ ਕੀਤਾ (Canada Food Guide)ਜਾਣਕਾਰੀ ਪੱਤਰ, ਐੱਮ.ਪੀ ਸੋਨੀਆ ਸਿੱਧੂ (MP Sonia Sidhu) ਅਤੇ ਸਿਹਤ ਮੰਤਰੀ ਕੈਨੇਡਾ ਨੇ ਕੀਤਾ ਉਦਘਾਟਨ

ਬਰੈਂਪਟਨ ‘ਚ ਲੋਕਾਂ ਨੂੰ ਚੰਗੇ ਅਤੇ ‘ਬੁਰੇ’ ਖਾਣੇ ‘ਚ ਅੰਤਰ ਸਮਝਾਉਣ ਲਈ ਐਮ.ਪੀ ਸੋਨੀਆ ਸਿੱਧੂ ਅਤੇ ਸਿਹਤ ਮੰਤਰੀ, ਜਾਇਨੇਟ ਪੈਟਟਪਾਸ ਟੇਲਰ ਵੱਲੋਂ ਇੱਕ ਜਾਣਕਾਰੀ ਪੱਤਰ ਦਾ ਉਦਘਾਟਨ ਕੀਤਾ ਗਿਆ।

ਕੈਨੇਡਾ ‘ਚ ਅਲੱਗ-ਅਲੱਗ ਭਾਸ਼ਾਵਾਂ, ਦੇਸ਼ਾਂ ਅਤੇ ਖਿੱਤਿਆਂ ਦੇ ਲੋਕ ਆ ਕੇ ਵੱਸਦੇ ਹਨ, ਜਿਸਨੂੰ ਲੈ ਕੈਨੇਡਾ ਦੀ ਇਸ ਨਵੀਂ ਫੂਡ ਗਾਈਡ ਸੰਖੇਪ ਦਾ ਅਨੁਵਾਦ ਅੰਗਰੇਜ਼ੀ ਅਤੇ ਫ੍ਰੈਂਚ ਤੋਂ ਇਲਾਵਾ 26 ਹੋਰ ਭਾਸ਼ਾਵਾਂ ਵਿੱਚ ਕੀਤਾ ਗਿਆ। ਇਹ ਅਨੁਵਾਦ ਨਿਰਦੇਸ਼ ਉਨ੍ਹਾਂ ਲੋਕਾਂ ਦੀ ਮਦਦ ਕਰੇਗਾ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਜਾਂ ਫ੍ਰੈਂਚ ਨਹੀਂ ਹੈ।

ਇਹ ਐਲਾਨ ਬਰੈਂਪਟਨ ਸਾਊਥ ਵਿਚ ਸਥਾਨਕ ਸੰਸਦ ਮੈਂਬਰ ਸੋਨੀਆ ਸਿੱਧੂ (Sonia Sidhu) ਵੱਲੋਂ ਕੀਤਾ ਗਿਆ।

ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਆਪਣੀ ਵਿਭਿੰਨਤਾ ਕਰਕੇ ਜਾਣਿਆ ਜਾਂਦਾ ਹੈ। ਕੈਨੇਡਾ ਵਿਚ 37 ਮਿਲੀਅਨ ਤੋਂ ਵੱਧ ਲੋਕਾਂ ਦੇ ਨਾਲ, ਸਾਡੇ ਕੋਲ ਬਹੁਤ ਸਾਰੇ ਨਿਵਾਸੀ ਹਨ ਜਿਨ੍ਹਾਂ ਦੀ ਪਹਿਲੀ ਭਾਸ਼ਾ ਨਾ ਤਾਂ ਅੰਗਰੇਜ਼ੀ ਹੈ ਨਾ ਹੀ ਨਾ ਹੀ ਫ੍ਰੈਂਚ, ਅਤੇ ਜੋ ਵੱਖੋ-ਵੱਖਰੇ ਸਭਿਆਚਾਰਕ ਪਿਛੋਕੜਾਂ ਤੋਂ ਆਉਂਦੀ ਹੈ।

ਕੈਨੇਡਾ ਦੀ ਨਵੀਂ ਫੂਡ ਗਾਈਡ ਤੰਦਰੁਸਤ ਭੋਜਨ ਸੰਬੰਧੀ ਅਲੱਗ ਅਲੱਗ ਭਾਸ਼ਾਵਾਂ ‘ਚ ਲੋਕਾਂ ਨੂੰ ਜਾਣਕਾਰੀ ਦਵੇਗੀ। ਫੂਡ ਗਾਈਡ ਦੇ ਖਾਕੇ ਨੂੰ ਹੋਰ ਭਾਸ਼ਾਵਾਂ ਵਿਚ ਉਪਲਬਧ ਕਰਾ ਕੇ, ਵਧੇਰੇ ਕੈਨੇਡੀਅਨਾਂ ਨੂੰ ਇਸ ਦੇ ਤੰਦਰੁਸਤ ਭੋਜਨ ਦੇ ਮਾਰਗਦਰਸ਼ਨ ਤੱਕ ਪਹੁੰਚ ਕਰਨ ਦੇ ਸਮਰੱਥ ਬਣਾਇਆ ਜਾਵੇਗਾ।

ਫੂਡ ਗਾਈਡ ਦੇ ਰਾਹੀਂ, ਕੈਨਡੀਅਨ ਲੋਕ ਤੰਦਰੁਸਤ ਪਕਵਾਨ ਅਤੇ ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਆਪਣੀਆਂ ਸਭਿਆਚਾਰਕ ਪਿਛੋਕੜਾਂ ਅਤੇ ਦੂਜਿਆਂ ਦੇ ਸੱਭਿਆਚਾਰਕ ਪਿਛੋਕੜ ਤੋਂ ਵਿਸਥਾਰ ਨਾਲ ਜਾਣਕਾਰੀ ਲੈ ਕੇ ਸਿਹਤਯਾਬੀ ਦੇ ਰਾਹ ‘ਤੇ ਤੁਰ ਸਕਦੇ ਹਨ। ਕਈ ਫੂਡ ਗਾਈਡ ਟੂਲਸ ਅਤੇ ਸਰੋਤ ਵੱਖ-ਵੱਖ ਸਿਹਤਮੰਦ ਖਾਣਿਆਂ ਦੀਆਂ ਉਦਾਹਰਣਾਂ ਦੇਣਗੇ, ਜੋ ਕਿ ਕੈਨੇਡਾ ਦੀਆਂ ਵੱਖ-ਵੱਖ ਆਬਾਦੀ ਲਈ ਸਭਿਆਚਾਰਕ ਤੌਰ ਤੇ ਸੰਬੰਧਿਤ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ।

Minister of Health and MP Sonia Sidhu unveils Canada’s Food Guide Snapshot in 26 languages
Minister of Health and MP Sonia Sidhu unveils Canada’s Food Guide Snapshot in 26 languages

ਨਵਾਂ ਫੂਡ ਗਾਇਡ ਹੈਲਥੀ ਈਟਿੰਗ ਰਣਨੀਤੀ ਦਾ ਇਕ ਅਨਿੱਖੜਵਾਂ ਅੰਗ ਹੈ, ਜਿਸ ਦਾ ਉਦੇਸ਼ ਸਾਰੇ ਕੈਨੇਡੀਅਨਾਂ ਲਈ ਸਿਹਤਮੰਦ ਵਿਕਲਪ ਨੂੰ ਆਸਾਨੀ ਤੱਕ ਪਹੁੰਚਾਉਣਾ ਹੈ।

ਹਵਾਲੇ:

ਜਿਨੇਟ ਪੈਟਟਪਾਸ ਟੇਲਰ, ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਕਿਹਾ “2019 ਕੈਨੇਡਾ ਦੇ ਨਵੇਂ ਫੂਡ ਗਾਈਡ ਨੂੰ ਸਾਰੇ ਕੈਨੇਡੀਅਨਾਂ ਤੱਕ ਪਹੁੰਚਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਸੀ। ਅੱਜ, ਮੈਂ ਕੈਨੇਡਾ ਦੇ ਫੂਡ ਗਾਈਡ ਨੂੰ ੨੬ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਦਾ ਐਲਾਨ ਕਰਕੇ ਖੁਸ਼ੀ ਮਹਿਸੂਸ ਕਰਦੀ ਹਾਂ- ਇਹ ਸਾਰੇ ਕੈਨੇਡੀਅਨਾਂ ਨੂੰ ਸਮਝਣ ਵਿੱਚ ਸੌਖਾ ਹੈ, ਜਿਸਦੀ ਪਹਿਲੀ ਭਾਸ਼ਾ ਅੰਗਰੇਜ਼ੀ ਜਾਂ ਫ੍ਰੈਂਚ ਨਹੀਂ ਹੈ। ਹੁਣ, ਵਧੇਰੇ ਕੈਨੇਡੀਅਨਾਂ ਨੂੰ ਸਾਡੀ ਸਿਹਤਮੰਦ ਖਾਣੇ ਬਾਰੇ ਜਾਣਕਾਰੀ ਲੈਣੀ ਸੌਖੀ ਹੋ ਜਾਵੇਗੀ।”

ਸੋਨੀਆ ਸਿੱਧੂ (Sonia Sidhu), ਬਰੈਂਪਟਨ ਸਾਊਥ ਲਈ ਸੰਸਦ ਮੈਂਬਰ ਨੇ ਵੀ ਇਸ ਦੇ ਉਦਘਾਟਨ ਸੰਬੰਧੀ ਖੁਸ਼ੀ ਜਹਿਰ ਕਰਦੇ ਕਿਹਾ,”ਅਸੀਂ ਨਵੀਂ ਕੈਨੇਡਾ ਫੂਡ ਗਾਈਡ ਪੇਸ਼ ਕੀਤੀ ਹੈ ਤਾਂ ਜੋ ਕੈਨੇਡੀਅਨ ਆਪਣੇ ਆਪ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਿਹਤਮੰਦ ਭੋਜਨ ਦੀ ਚੋਣ ਕਰਨ ਲਈ ਭਰੋਸੇਯੋਗ ਸੇਧ ਲੈ ਸਕਣ ਅਤੇ, ਅੱਜ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਅਸੀਂ ਸਾਰੇ ਕੈਨੇਡੀਅਨ ਨੂੰ ਸਿਹਤਮੰਦ ਰਾਹ ‘ਤੇ ਤੋਰਨਾ ਯਕੀਨੀ ਬਣਾ ਰਹੇ ਹਾਂ – ਅਤੇ ਆਪਣੀ ਹੀ ਭਾਸ਼ਾ ‘ਚ ਉਹ ਸੰਬੰਧਤ ਜਾਣਕਾਰੀ ਵੀ ਲੈ ਸਕਣਗੇ।”

ਤੱਥ

“ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਤੋਂ ਇਲਾਵਾ, ਕਨੇਡਾ ਦੀ ਫੂਡ ਗਾਈਡ ਜਾਣਕਾਰੀ ਪੱਤਰ ਹੁਣ 26 ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ।
Minister of Health and MP Sonia Sidhu unveils Canada’s Food Guide Snapshot in 26 languages
ਭਾਸ਼ਾਵਾਂ:

ਡੇਨੀ, ਇਨੂਇਨਾਕੁਤੂਨ, ਇਨਕਿਟਿਟੁਟ (ਬੱਫ਼ਿਨ), ਇਨੂਕਿਟਤੂਤ (ਨੂਨਟਸਿਆਵੁੱਤ), ਇਨੂਕਿਟਤ (ਨੂਨਾਵਿਕ), ਮੀਚਫ, ਓਜੀਵਵੇ, ਓਜੀ-ਕ੍ਰੀ ਅਤੇ ਪਲੇਨਸ ਕ੍ਰੀ, ਅਰਬੀ, ਪਰੰਪਰਾਗਤ ਚੀਨੀ, ਫਾਰਸੀ, ਜਰਮਨ, ਹਿੰਦੀ, ਇਤਾਲਵੀ, ਕੋਰੀਅਨ, ਸਰਲੀਕ੍ਰਿਤ ਚੀਨੀ (ਮੈਂਡਰਿਨ), ਪੋਲਿਸ਼, ਪੁਰਤਗਾਲੀ, ਪੰਜਾਬੀ, ਰੂਸੀ, ਸਪੈਨਿਸ਼, ਟਾਗਾਲੋਗ, ਤਾਮਿਲ, ਉਰਦੂ ਅਤੇ ਵੀਅਤਨਾਮੀ।

ਜਨਵਰੀ ੨੦੧੯ ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ, ਫੂਡ ਗਾਈਡ ਦੇ ਸਨੈਪਸ਼ਾਟ ਨੂੰ 220 ਹਜ਼ਾਰ ਤੋਂ ਵੀ ਜ਼ਿਆਦਾ ਡਾਊਨਲੋਡ ਕੀਤਾ ਗਿਆ ਹੈ, ਅਤੇ ਸਿਹਤਮੰਦ ਖਾਣ ਦੇ ਸੁਝਾਅ ਅਤੇ ਸਾਧਨਾਂ ਦੇ ਤਕਰੀਬਨ ੩ ਮਿਲੀਅਨ ਵਿਜ਼ਿਟ ਕੀਤੇ ਗਏ ਹਨ।

– PTC Punjabi Canada