ਮਿਸ ਪੂਜਾ ਨੇ ਕੀਤਾ ਡਾਂਸ ,ਵੀਡਿਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
miss pooja
miss pooja

ਮਿਸ ਪੂਜਾ ਨੂੰ ਮਿਲ ਗਿਆ ਹੈ ਉਨ੍ਹਾਂ ਦਾ ਸਲੀਮ ਅਤੇ ਇਸ ਸਲੀਮ ਨਾਲ ਉਹ ਪਤਲੀ ਗਲੀ ਚੋਂ ਨਿਕਲਣ ਦੀ ਤਾਕ ‘ਚ ਨੇ । ਜੀ ਹਾਂ ਇਹ ਅਸੀਂ ਨਹੀਂ ਬਲਕਿ ਮਿਸ ਪੂਜਾ ਖੁਦ ਕਹਿ ਰਹੀ ਹੈ ਮਿਸ ਪੂਜਾ । ਸਾਡੀ ਆਖੀ ਗੱਲ ‘ਤੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਹੈ ਬਿਲਕੁਲ ਸੱਚ । ਤੁਸੀਂ ਇਸ ਵੀਡਿਓ ਨੂੰ ਵੇਖ ਕੇ ਖੁਦ ਸਮਝ ਸਕਦੇ ਹੋ ।ਤੁਸੀਂ ਸਮਝ ਰਹੇ ਹੋਵੋਗੇ ਕਿ ਮਿਸ ਪੂਜਾ ਨੂੰ ਅਸਲ ਜ਼ਿੰਦਗੀ ‘ਚ ਸਲੀਮ ਮਿਲ ਗਿਆ ਹੈ ਤਾਂ ਅਜਿਹਾ ਨਹੀਂ ਹੈ ।

View this post on Instagram

???

A post shared by Miss Pooja (@misspooja) on

ਦਰਅਸਲ ਮਿਸ ਪੂਜਾ ਇੱਕ ਗੀਤ ਗਾ ਰਹੀ ਹੈ ।ਜਿਸ ‘ਚ ਉਹ ਆਖ ਰਹੀ ਹੈ ਕਿ “ਕਿਉਂਕਿ ਆਜ ਹੀ ਮਿਲਾ ਸਲੀਮ ਅਨਾਰਕਲੀ ਸੇ ਚਲੋ ਨਿਕਲੋ ਨਿਕਲੋ ਪਤਲੀ ਗਲੀ ਸੇ” ਇਸ ਗੀਤ ਦੇ ਨਾਲ ਮਿਸ ਪੂਜਾ ਡਾਂਸ ਵੀ ਕਰ ਰਹੀ ਹੈ । ਮਿਸ ਪੂਜਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਉਨ੍ਹਾਂ ਦੇ ਇਸ ਵੀਡਿਓ ‘ਤੇ ਕਮੈਂਟ ਵੀ ਕਰ ਰਹੇ ਨੇ ।

miss pooja
miss pooja

ਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਉਸ ਨੇ ਆਪਣਾ ਇਹ ਵੀਡਿਓ ਫੈਨਸ ਨਾਲ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਮਿਸ ਪੂਜਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ।