ਮਿਸ ਪੂਜਾ ਨੇਂ ਆਪਣੀ ਗਾਇਕੀ ਨਾਲ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿੱਚ ਪਾਈਆਂ ਧੁੱਮਾਂ
ਝੋਨਾ , ਨੀਂਦ , ਗੁਡ ਮੋਰਨਿੰਗ ਆਦਿ ਗੀਤਾਂ ਦੇ ਰਹੀ ਸੱਭ ਦੀ ਹਰਮਨ ਪਿਆਰੀ ਪੰਜਾਬੀ ਗਾਇਕਾ punjabi singer ” ਮਿਸ ਪੂਜਾ ” ਪੰਜਾਬੀ ਇੰਡਸਟਰੀ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ | miss pooja ਇਹਨਾਂ ਦੇ ਗੀਤਾਂ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਗਾਇਕੀ ਦੇ ਦੀਵਾਨੇ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵੀ ਹਨ ਅਤੇ ਇਸਦਾ ਸਬੂਤ ਹੈ ਇਹਨਾਂ ਦੀ ਵੀਡੀਓ ਜੋ ਕਿ ਇਹਨਾਂ ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਪੰਜਾਬ ਨਹੀਂ ਬਲਕਿ ਅਮਰੀਕਾ ਦੇ ਸ਼ਹਿਰ ” ਨਿਊ ਜਰਸੀ ” ਦੀ ਹੈ ਜਿਥੇ ਕਿ ਉਹ ਕਿਸੇ ਵਿਆਹ ਦੇ ਪ੍ਰੋਗਰਾਮ ‘ਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਗਿੱਧਾ ਪਾਉਂਦੀ ਹੋਈ ਨਾਜਰ ਆ ਰਹੀ ਹੈ |

View this post on Instagram

It’s alwaz a great feeling to be a part of someone’s happiness. Nd I m lucky that I get those moments to live in. Big congrats to Anu nd Parm Toor (New Jersey ) on their wedding. Toor family nu nd Kang family nu bahut bahut vadaaiyan g !! God bless u guys Nd Thanku for making me a part of ur big day ??????

A post shared by Miss Pooja (@misspooja) on

ਇਸ ਪ੍ਰਫੋਰਮੈਂਸ ਦੇ ਦੌਰਾਨ ਓਹਨਾ ਨੇਂ ਬਹੁਤ ਹੀ ਸੋਹਣਾ ਨੀਲੇ ਅਤੇ ਗੁਲਾਬੀ ਰੰਗ ਦਾ ਲਹਿੰਗਾ ਅਤੇ ਸੂਟ ਪਾਇਆ ਹੋਇਆ ਹੋ ਜੋ ਕਿ ਓਹਨਾ ਦੀ ਖੂਬਸੂਰਤੀ ਨੂੰ ਚਾਰ ਚੰਨ ਲੈ ਰਿਹਾ ਹੈ | ਮਿਸ ਪੂਜਾ ਹੁਣ ਤੱਕ ਕਈ ਗੀਤ ਗਾ ਚੁੱਕੀ ਹੈ ਭਾਵੇਂ ਉਹ ਦਰਦ ਭਰੇ ਗੀਤ ਹੋਣ ,ਰੋਮਾਂਟਿਕ , ਹਿਪ ਹਾਪ ਜਾਂ ਫਿਰ ਪੰਜਾਬੀ ਵਿਰਸੇ ਨਾਲ ਸਬੰਧਤ ਹੋਣ ਸੱਭ ਨੂੰ ਲੋਕਾਂ ਨੇਂ ਇਕ ਭਰਵਾਂ ਹੁੰਗਾਰਾ ਦਿੱਤਾ ਹੈ | ਹਾਲ ਹੀ ਵਿੱਚ ਇਹਨਾਂ ਦਾ ਇਕ ਗੀਤ ਆਇਆ ਸੀ ਜਿਸਦਾ ਨਾਮ ਸੀ ” ਤੂੰ ਮੇਰੀ ਕੇਅਰ ਨੀ ਕਰਦਾ ” ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਹ ਗੀਤ ਵੀ ਹਿੱਟ ਹੋਇਆ | ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਸਨ ਜੋ ਕਿ ” ਮਨਪ੍ਰੀਤ ਟਿਵਾਣਾ ” ਦੁਆਰਾ ਲਿਖੇ ਗਏ ਹਨ |