ਮਿਸ ਪੂਜਾ ਨੇ ਮਾਰੀ ਬਾਲੀਵੁੱਡ ਵਿੱਚ ਐਂਟਰੀ
ਲਓ ਜੀ ਹਾਜ਼ਿਰ ਹੈ ਮਿਸ ਪੂਜਾ punjabi singer ਆਪਣੇ ਨਵੇਂ ਗੀਤ ‘ਅਮੇਰੀਕਨ ਬਿਊਟੀ’ ਦੇ ਨਾਲ । ਇਸ ਗੀਤ ਦਾ ਇੱਕ ਵੀਡਿਓ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਗੀਤ ‘ਚ ਮਿਸ ਪੂਜਾ ਤੋਂ ਇਲਾਵਾ ਮੀਕਾ ਸਿੰਘ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ । ਮਿਸ ਪੂਜਾ ਨੇ ਬਾਲੀਵੁੱਡ ਦੀ ਫਿਲਮ ‘੫ ਵੈਡਿੰਗ’ ਲਈ ਇਹ ਗੀਤ ਗਾਇਆ ਹੈ । ਇਹ ਫਿਲਮ ਛੱਬੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

ਜਿਸ ‘ਚ ਰਾਜ ਕੁਮਾਰ ਰਾਓ ,ਨਰਗਿਸ ਫਾਕਰੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਫਿਲਮ ਨੁੰ ਡਾਇਰੈਕਟ ਕਰ ਰਹੇ ਨੇ ਨਮਰਤਾ ਸਿੰਘ ਗੁਜਰਾਲ ਨੇ । ਇਸ ਗੀਤ ‘ਚ ਮਿਸ ਪੂਜਾ ਅਤੇ ਮੀਕਾ ਸਿੰਘ ਨੇ ਰੰਗ ਬੰਨਿਆ ਹੈ । ਮਿਸ ਪੂਜਾ ਨੇ ਹਾਲ ‘ਚ ਹੀ ‘ਕਸ਼ਮੀਰ’ ਗੀਤ ਗਾਇਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਉਨ੍ਹਾਂ ਨੇ ਮੁੜ ਤੋਂ ਬਾਲੀਵੁੱਡ ਦੀ ਇਸ ਫਿਲਮ ਲਈ ਗੀਤ ਗਾਇਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

ਮਿਸ ਪੂਜਾ ਵੀ ਬਾਲੀਵੁੱਡ ‘ਚ ਆਪਣੇ ਇਸ ਗੀਤ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਓਨਾ ਹੀ ਪਿਆਰ ਦੇਣਗੇ ਜਿੰਨਾ ਪਹਿਲਾਂ ਉਨ੍ਹਾਂ ਦੇ ਗੀਤਾਂ ਨੂੰ ਮਿਲਦਾ ਰਿਹਾ ਹੈ । ਪਾਲੀਵੁੱਡ ‘ਚ ਆਪਣੇ ਗੀਤਾਂ ਰਾਹੀਂ ਸਥਾਨ ਬਨਾਉਣ ਵਾਲੀ ਮਿਸ ਪੂਜਾ ਨੇ ਇਸ ਗੀਤ ਨੂੰ ਗਾ ਕੇ ਬਾਲੀਵੁੱਡ ‘ਚ ਵੀ ਆਪਣੀ ਥਾਂ ਪੱਕੀ ਕਰ ਲਈ ਹੈ ਅਤੇ ਆਉਣ ਵਾਲੇ ਦਿਨ੍ਹਾਂ ‘ਚ ਹੋਰ ਕਈ ਪ੍ਰਾਜੈਕਟਾਂ ‘ਤੇ ਉਹ ਕੰਮ ਕਰ ਸਕਦੀ ਹੈ ।