
ਪੁਂਜਾਬ ਦੀ ਮਸ਼ਹੂਰ ਗਾਇਕਾ ” ਮਿਸ ਪੂਜਾ ” ਹਾਜ਼ਿਰ ਹਨ ਆਪਣੇ ਨਵੇਂ ਗੀਤ ” ਕਸ਼ਮੀਰ ” punjabi song ਨਾਲ ਜੀ ਹਾਂ ਦੱਸ ਦਈਏ ਕਿ ਫੈਨਸ ਵੱਲੋਂ ਇਹਨਾਂ ਦੇ ਇਸ ਗੀਤ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ | ਇਸ ਗੀਤ ਨੂੰ ” ਮਿਸ ਪੂਜਾ ” ਦੁਆਰਾ ਗਾਇਆ ਗਿਆ ਹੈ | ਇਸ ਗੀਤ ਦੇ ਬੋਲ ” ਪਰਨੀਕ ਜਰਗ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜੀ ਗੁਰੀ ” ਨੇ ਦਿੱਤਾ ਹੈ | ਇਸ ਗੀਤ ‘ਚ ਮਿਸ ਪੂਜਾ ਨੇ ਇੱਕ ਮੁਟਿਆਰ ਦੀ ਖੂਬਸੂਰਤੀ ਦੀ ਤੁਲਨਾ ਕਸ਼ਮੀਰ ਨਾਲ ਕੀਤੀ ਗਈ ਹੈ । ਇਸ ਦੇ ਨਾਲ ਹੀ ਮੁਟਿਆਰ ਦੀ ਖੂਬਸੂਰਤੀ ਨੂੰ ਸੋਸ਼ਲ ਮੀਡੀਆ ‘ਤੇ ਕਿਵੇਂ ਅਪਡੇਟ ਕੀਤਾ ਜਾਂਦਾ ਹੈ ਇਸ ਨੂੰ ਮਿਸ ਪੂਜਾ ਨੇ ਇਸ ਗੀਤ ‘ਚ ਬਾਖੂਬੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੁਆਰਾ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |
ਮਿਸ ਪੂਜਾ ਨੇਂ ਅੱਜ ਤੱਕ ਜਿਹੜੇ ਵੀ ਗੀਤ ਪੰਜਾਬੀ ਇੰਡਸਟਰੀ ਵੀ ਗਾਏ ਹਨ ਸਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ | ਮਿਸ ਪੂਜਾ ਨੇਂ ਰੋਮਾਂਟਿਕ ,ਲੋਕ ਗੀਤ,ਬੋਲੀਆਂ ਅਤੇ ਧਾਰਮਿਕ ਆਦਿ ਹਰ ਤਰਾਂ ਦੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ | ਹੁਣ ਮੁੜ ਤੋਂ ਆਪਣੇ ਨਵੇਂ ਗੀਤ ‘ਕਸ਼ਮੀਰ’ ਨਾਲ ਮਿਸ ਪੂਜਾ ਸਰੋਤਿਆਂ ‘ਚ ਹਾਜ਼ਰ ਹੋਈ ਹੈ | ਇਸ ਗੀਤ ਨੂੰ ਲੈ ਕੇ ਮਿਸ ਪੂਜਾ ਕਾਫੀ ਉਤਸ਼ਾਹਿਤ ਹੈ | ਜਿਸ ਨੂੰ ਲੈ ਕੇ ਉਹ ਪੱਬਾਂ ਭਾਰ ਹਨ | ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ
Be the first to comment