
ਪੰਜਾਬ ਦੀ ਮਸ਼ਹੂਰ ਮਿਸ ਪੂਜਾ miss pooja ਜਿਸ ਨੂੰ ਕੌਣ ਨਹੀਂ ਜਾਣਦਾ, ਇੱਕ ਬਹੁਤ ਹੀ ਮਸ਼ਹੂਰ ਅਤੇ ਟੈਲੇਂਟਿਡ ਗਾਇਕਾ ਤੇ ਅਦਾਕਾਰਾ ਹੈ | ਜਿਸਨੇ ਕਿ ਆਪਣੇ ਗੀਤਾਂ ਨਾਲ ਉਸਨੇ ਹਮੇਸ਼ਾ ਤੋਂ ਹੀ ਫੈਨਸ ਦੇ ਦਿਲਾਂ ਤੇ ਰਾਜ ਕੀਤਾ ਹੈ | ਤੁਹਨੂੰ ਦਾਸ ਦੇਈਏ ਕਿ ਮਿਸ ਪੂਜਾ ਪੰਜਾਬੀ ਚੈੱਨਲ ਪੀਟੀਸੀ ਪੰਜਾਬੀ ਦੇ ਰਿਯਲਿਟੀ ਸ਼ੋਅ ਵੋਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 5 VOPCC ਵਿੱਚ ਬਤੋਰ ਜੱਜ ਰਹੇ ਹਨ | ਮਿਸ ਪੂਜਾ ਜਿਨ੍ਹਾਂ ਨੇ 2006 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ | 12 ਸਾਲ ਦੇ ਕੈਰੀਅਰ ਵਿੱਚ ਉਹਨਾਂ ਨੇ 833 ਤੋਂ ਵੱਧ ਵੀਡਿਓਜ਼ ਵਿੱਚ ਫ਼ੀਚਰ ਕੀਤਾ ਹੈ ਅਤੇ ਰਿਕਾਰਡ ਦਰਜ਼ ਕਰਵਾਇਆ ਹੈ ਇੱਕ ਸਾਲ ਵਿੱਚ 1500 ਤੋਂ ਵੱਧ ਗੀਤ ਰਿਕਾਰਡ ਕਰਵਾਉਣ ਦਾ | ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਯੂਟਿਊਬ ਚੈਨਲ ਤੇ ਆਪਣੇ 2009 ਵਿੱਚ ਆਏ ਗੀਤ ਰੌਂਗ ਨੰਬਰ punjabi song ਦੀ ਦੁਬਾਰਾ ਤੋਂ ਇੱਕ ਵੀਡੀਓ ਬਣਾਕੇ ਸਾਂਝਾ ਕੀਤੀ ਹੈ | ਇਹ ਗੀਤ ਗਾਇਕ ਗੁਰਵਿੰਦਰ ਬਰਾੜ ਅਤੇ ਮਿਸ ਪੂਜਾ ਵਲੋਂ ਗਾਇਆ ਗਿਆ ਸੀ ਅਤੇ ਸੱਭ ਦੁਆਰਾ ਇਸਨੂੰ ਬੇਹੱਦ ਪਸੰਦ ਕੀਤਾ ਗਿਆ ਸੀ | ਮਿਸ ਪੂਜਾ ਨੇ ਇਸ ਗੀਤ ਦੀ ਵੀਡੀਓ ਦੁਬਾਰਾ ਬਣਾਕੇ ਫੈਨਸ ਲਈ ਸੋਸ਼ਲ ਮੀਡਿਆ ਤੇ ਸਾਂਝਾ ਕੀਤੀ ਹੈ |
ਦੱਸ ਦੇਈਏ ਕਿ ਹਾਲ ਹੀ ਵਿੱਚ ਮਿਸ ਪੂਜਾ miss pooja ਦਾ ਆਇਆ ਗੀਤ ‘ਤੂੰ ਮੇਰੀ ਕੇਅਰ ਨਹੀਂ ਕਰਦਾ’ punjabi song ਯੂਟਿਊਬ ਤੇ ਕਾਫੀ ਟਰੈਂਡ ਕਰ ਰਿਹਾ ਹੈ | ਇਸ ਗੀਤ ਦੀ ਵੀਡੀਓ ਬੇਹੱਦ ਖੂਬਸੂਰਤ ਹੈ | ਗੀਤ ਦੀ ਵੀਡੀਓ ਬਣਾਈ ਹੈ ਯੂਵਾ ਫ਼ਿਲਮਜ਼ ਨੇ ਅਤੇ ਇਸਦੇ ਬੋਲ ਲਿਖੇ ਹਨ ਮਨਪ੍ਰੀਤ ਟਿਵਾਣਾ ਨੇ | ਗੀਤ ਦਾ ਮਿਊਜ਼ਿਕ ਦਿੱਤਾ ਹੈ ਟਾਈਗਰ ਸਟਾਈਲ ਨੇ |
Be the first to comment