ਮੇਰਾ ਮਾਹੀ ਤੂੰ ਪੱਟਿਆ ,ਪੱਟਿਆ ਗੁਆਂਢਣੇ ਤੂੰ ,” ਮਿਸ ਪੂਜਾ “
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਪੰਜਾਬੀ ਗਾਇਕਾ punjabi singer ” ਮਿਸ ਪੂਜਾ ” ਦੀ ਜੇਕਰ ਆਪਾਂ ਗੱਲ ਕਰੀਏ ਤਾ ਇਹ ਪੰਜਾਬ ਦੀ ਉਹ ਕਲਾਕਾਰ ਹੈ ਜਿਸਨੇ ਕਿ ਬਹੁਤ ਹੀ ਘੱਟ ਸਮੇਂ ਵਿੱਚ ਲੋਕਾਂ ਨੂੰ ਆਪਣੀ ਅਵਾਜ ਦਾ ਦੀਵਾਨਾ ਬਣਾ ਲਿਆ ਸੀ | ਮਿਸ ਪੂਜਾ ਨੇਂ ਪੰਜਾਬੀ ਇੰਡਸਟਰੀ ਨੂੰ ਅੱਜ ਤੱਕ ਜਿੰਨੇ ਵੀ ਗੀਤ ਦਿੱਤੇ ਹਨ ਸੱਭ ਹਿੱਟ ਹੋਏ ਹਨ | ਇਹਨਾਂ ਦੀ ਗਾਇਕੀ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾ ਵਿੱਚ ਵਸਦੇ ਲੋਕਾਂ ਵੱਲੋਂ ਵੀ ਬਹੁਤ ਪਿਆਰ ਮਿਲਦਾ ਆ ਰਿਹਾ ਹੈ | ਮਿਸ ਪੂਜਾ ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇੰਗਲੈਂਡ ਦੇ ਸ਼ਾਇਰ ‘ਚ ‘ਮੇਰਾ ਮਾਹੀ ਤੂੰ ਪੱਟਿਆ ,ਪੱਟਿਆ ਗੁਆਂਢਣੇ ਤੂੰ’ ਗੀਤ ‘ਤੇ ਪਰਫਾਰਮ ਕਰ ਰਹੀ ਹੈ | ਜਿਸ ‘ਚ ਉਹ ਕਿਸੇ ਪ੍ਰੋਗਰਾਮ ‘ਚ ਆਪਣੀ ਪਰਫਾਰਮੈਂਸ ਦੇ ਰਹੇ ਨੇ | ਮਿਸ ਪੂਜਾ ਇਸ ਗੀਤ ਨਾਲ ਸਰੋਤਿਆਂ ਨੂੰ ਵੀ ਨਚਾ ਰਹੀ ਹੈ | ਮਿਸ ਪੂਜਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤ ‘ਤੇ ਥਿਰਕਦੇ ਨਜ਼ਰ ਆ ਰਹੇ ਨੇ |

View this post on Instagram

Mera mahi tu pattya !!! #wedding #party #bhangra #maujan @therealjuggyd #london

A post shared by Miss Pooja (@misspooja) on

ਇਸ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਇਸ ਰੰਗਾਰੰਗ ਪ੍ਰੋਗਰਾਮ ਦਾ ਅਨੰਦ ਮਾਣਿਆ | ‘ਪਾਣੀ ਹੋ ਗਏ ਡੂੰਘੇ’ ਗੀਤ ਤੋਂ ਮਸ਼ਹੂਰ ਹੋਈ ਮਿਸ ਪੂਜਾ ਦਾ ਨਾਂਅ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਬੜੇ ਹੀ ਅਦਬ ਨਾਲ ਲਿਆ ਜਾਂਦਾ ਹੈ | ਮਿਸ ਪੂਜਾ ਦੇ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ | ਇਨ੍ਹਾਂ ਗੀਤਾਂ ‘ਚ ਕਈ ਗੀਤ ਅਜਿਹੇ ਨੇ ਜਿਨ੍ਹਾਂ ਨੇ ਉਨ੍ਹਾਂ ਨੇ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ | ‘ਪਾਣੀ ਹੋ ਗਏ ਡੂੰਘੇ’ ਗੀਤ ‘ਚ ਉਨ੍ਹਾਂ ਨੇ ਪੰਜਾਬ ਦੀ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਦੱਸਣ ਦੀ ਉਪਰਾਲਾ ਕੀਤਾ ਸੀ |