
ਡਾਊਨਟਾਊਨ ਦਾ ਮਹੌਲ ਉਦੋਂ ਵਿਗੜ ਗਿਆ ਜਦੋਂ ਇੱਕ ਜੱੱਟੀ ਪਹੁੰਚ ਗਈ ਨਿਊਯਾਰਕ ਅਤੇ ਇਸ ਜੱਟੀ ਦੀ ਬਿਊਟੀ ਕਾਰਨ ਕਈ ਪੁਆੜੇ ਪਏ ਅਤੇ ਉਸ ਕਾਰਨ ਕਈ ਲੋਕ ਆਪਣੀ ਜਾਨ ਵੀ ਤਲੀ ‘ਤੇ ਧਰ ਬੈਠੇ । ਕਈ ਥਾਈਂ ਲੜਾਈਆਂ ਵੀ ਹੋਈਆਂ ਅਤੇ ਕਈਆਂ ਨੇ ਇੱਕ ਦੂਜੇ ਨਾਲ ਲੜਾਈ ਵੀ ਮੁੱਲ ਲੈ ਲਈ ।ਇਹ ਜੱਟੀ ਹੈ ਹੀ ਏਨੀ ਕੁ ਹੁਸੀਨ ਕਿ ਉਸ ਦੀ ਖਾਤਰ ਕਈ ਠੰਡੇ ਹੌਂਕੇ ਭਰਦੇ ਨੇ ਅਤੇ ਕਸ਼ਮੀਰ ਦੀ ਬਿਊਟੀ ਵਰਗੀ ਇਸ ਹੁਸਨ ਦੀ ਮਲਿਕਾ ਨੂੰ ਪਾਉਣ ਲਈ ਹਰ ਕੋਈ ਅੱਡੀ ਚੋਟੀ ਦਾ ਜ਼ੋਰ ਲਗਾਉਂਦਾ ਹੈ । ਅਸੀਂ ਗੱਲ ਕਰ ਰਹੇ ਹਾਂ punjabi singer ਮਿਸ ਪੂਜਾ ਦੀ ।
ਜੀ ਹਾਂ ਮਿਸ ਪੂਜਾ ਏਨੀਂ ਦਿਨੀਂ ਨਿਊਯਾਰਕ ‘ਚ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਡਾਂਸ ਦੇ ਸਟੈੱਪ ਕਰਦੇ ਹੋਏ ਨਜ਼ਰ ਆ ਰਹੇ ਨੇ ।ਆਪਣੇ ਇੰਸਟਾਗ੍ਰਾਮ ‘ਤੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਹ ਇੱਥੇ ਖੂਬ ਇੰਜਵਾਏ ਕਰ ਰਹੇ ਨੇ । ਆਪਣੀ ਨਿਊਯਾਰਕ ਡਾਇਰੀ ਨੂੰ ਲਿਖਦਿਆਂ ਉਨ੍ਹਾਂ ਨੇ ਆਪਣੀਆਂ ਯਾਦਾਂ ਦੀ ਡਾਇਰੀ ‘ਚ ਸੰਜੋ ਕੇ ਰੱਖੇ ਇਨ੍ਹਾਂ ਪਲਾਂ ਨੂੰ ਆਪਣੇ ਕੈਮਰੇ ‘ਚ ਵੀ ਕੈਦ ਕੀਤਾ ਤੇ ਸਰੋਤਿਆਂ ਨਾਲ ਵੀ ਸਾਂਝਾ ਕੀਤਾ। ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਹਾਲ ‘ਚ ਹੀ ਆਏ ਇੱਕ ਗੀਤ ‘ਕਸ਼ਮੀਰ’ ‘ਤੇ ਡਾਂਸ ਕਰਦੇ ਨਜ਼ਰ ਆਏ ।
ਮਿਸ ਪੂਜਾ ਨਿਊਯਾਰਕ ‘ਚ ਡਾਂਸ ਦੇ ਸਟੈੱਪ ਕਰਦੀ ਵਿਖਾਈ ਦੇ ਰਹੇ ਹਨ।ਜੀ ਹਾਂ ਇਸ ਜੱਟੀ ਨੇ ਇੰਡੀਆ ‘ਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਤੋਂ ਬਾਅਦ ਕਸ਼ਮੀਰ ਦੀ ਇਹ ਬਿਊਟੀ ਨਿਊਯਾਰਕ ਦੀਆਂ ਸੜਕਾਂ ‘ਤੇ ਮਸਤੀ ਕਰਦੀ ਨਜ਼ਰ ਆਈ । ਆਪਣੇ ਇਸ ਮਸਤ ਅੰਦਾਜ਼ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਤੁਸੀਂ ਵੀ ਵੇਖੋ ਉਨ੍ਹਾਂ ਦੇ ਡਾਂਸ ਸਟੈੱਪ ।
Be the first to comment