ਮਿਸ ਪੂਜਾ ਨੇਂ ਆਪਣੇ ਜਲਦ ਆ ਰਹੇ ਪੰਜਾਬੀ ਗੀਤ ” ਕਸ਼ਮੀਰ ” ਦਾ ਪੋਸਟਰ ਕੀਤਾ ਸਾਂਝਾ
ਮਿਸ ਪੂਜਾ ਆਪਣੇ ਨਵੇਂ ਗੀਤ ‘ਕਸ਼ਮੀਰ’ punjabi song ਤੇ ਕੰਮ ਕਰ ਰਹੀ ਹੈ । ਇਹ ਪ੍ਰਾਜੈਕਟ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਹੈ ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੀ ਹੈ । ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਇਸ ਨਵੇਂ ਗੀਤ ਦੇ ਬਾਰੇ ਜਾਣਕਾਰੀ ਦਿੱਤੀ ਹੈ । ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ । ਆਪਣੇ ਗੀਤਾਂ ‘ਚ ਜਿੱਥੇ ਪੰਜਾਬ ਦੀ ਕਿਰਸਾਨੀ ਦੀ ਗੱਲ ਕਰਦੀ ਹੈ । ਉੱਥੇ ਹੀ ਆਪਣੇ ਲੋਕ ਗੀਤਾਂ ਰਾਹੀਂ ਲੋਕਾਂ ਨੂੰ ਨਚਾਉਣ ‘ਚ ਵੀ ਮਾਹਿਰ ਹੈ ।

ਮਿਸ ਪੂਜਾ ਨੇ ਰੋਮਾਂਟਿਕ ,ਲੋਕ ਗੀਤ,ਬੋਲੀਆਂ ਅਤੇ ਧਾਰਮਿਕ ਹੀ ਨਹੀਂ ਹਰ ਭਾਂਤ ਦੇ ਗੀਤ ਗਾਏ ਨੇ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਵੀ ਉਨ੍ਹਾਂ ਨੂੰ ਮਿਲਦਾ ਰਿਹਾ ਹੈ ਅਤੇ ਉਹ ਹੁਣ ਮੁੜ ਤੋਂ ਆਪਣੇ ਨਵੇਂ ਗੀਤ ‘ਕਸ਼ਮੀਰ’ ਨਾਲ ਸਰੋਤਿਆਂ ‘ਚ ਹਾਜ਼ਰ ਹੋ ਰਹੀ ਹੈ । ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਹੈ ਕਿ ਇਹ ਉਨ੍ਹਾਂ ਦਾ ਡਰੀਮ ਪ੍ਰਾਜੈਕਟ ਹੈ । ਜਿਸ ਨੂੰ ਲੈ ਕੇ ਉਹ ਪੱਬਾਂ ਭਾਰ ਹਨ । ਇਸ ਗੀਤ ਦਾ ਵੀਡਿਓ ਕੁਝ ਹੀ ਦਿਨਾਂ ‘ਚ ਆਉਣ ਵਾਲਾ ਹੈ । ਮਿਸ ਪੂਜਾ ਆਪਣੇ ਇਸ ਡਰੀਮ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਕਰੜੀ ਮਿਹਨਤ ਕਰ ਰਹੀ ਹੈ । ਹੁਣ ਵੇਖਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਮਿਹਨਤ ਕੀ ਰੰਗ ਲਿਆਉਂਦੀ ਹੈ ।