ਯੂਨਾਈਟਡ ਪੰਜਾਬੀ ਮੇਲੇ ਵਿੱਚ ਧਮਾਲਾਂ ਪਾਉਣ ਆ ਰਹੀ ਹੈ ” ਮਿਸ ਪੂਜਾ “
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਗਾਇਕਾ miss pooja ” ਮਿਸ ਪੂਜਾ ” ਦੀ ਗਾਇਕੀ ਦੇ ਚਰਚੇ ਹਰ ਪਾਸੇ ਹੀ ਹੁੰਦੇ ਹਨ ਭਾਵੇਂ ਉਹ ਪੰਜਾਬ ਹੋਵੇ ਜਾ ਫਿਰ ਵਿਦੇਸ਼ ਜੀ ਹਾਂ ਮਿਸ ਪੂਜਾ ਇੱਕ ਵਾਰ ਫਿਰ ਤੋਂ ਆਪਣੀ ਗਾਇਕੀ ਨਾਲ ਅਮਰੀਕਾ ਵਿੱਚ ਸੱਭ ਨੂੰ ਨਚਾਉਣ ਜਾ ਰਹੇ ਹਨ | ਤੁਹਾਨੂੰ ਦੱਸ ਦਈਏ ਕਿ 15 ਸਤੰਬਰ ਨੂੰ ਯੂਨਾਈਟਿਡ ਪੰਜਾਬੀ ਇਨ ਐਸੋਸੀਏਸ਼ਨ ਵਿਦ ਮੈਰੀਲੈਂਡ ਅਤੇ ਪੰੰਜਾਬੀ ਕਲੱਬ ਵੱਲੋਂ ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ | ਇਸ ਮੇਲੇ ‘ਚ ਮਿਸ ਪੂਜਾ ਵੀ ਪਰਫਾਰਮ ਕਰਨਗੇ ਅਤੇ ਇਸ ਮੇਲੇ ਦੀ ਸ਼ਾਨ ਨੂੰ ਵਧਾਉਣਗੇ | ਇਸਦੀ ਜਾਣਕਾਰੀ punjabi singer” ਮਿਸ ਪੂਜਾ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕਰਦੇ ਹੋਏ ਸੱਭ ਨਾਲ ਸਾਂਝੀ ਕੀਤੀ ਹੈ ਅਤੇ ਸੱਭ ਨੂੰ ਇਸ ਮੇਲੇ ਵਿੱਚ ਆਉਣ ਦਾ ਸੱਦਾ ਵੀ ਦਿੱਤਾ |

View this post on Instagram

Hello Virginia !!! C u all on Sep. 15 ???

A post shared by Miss Pooja (@misspooja) on

ਇਸ ਮੇਲੇ ਵਿੱਚ ਆਪਣੀ ਪ੍ਰਫੋਰਮੈਂਸ ਨੂੰ ਲੈਕੇ ” ਮਿਸ ਪੂਜਾ ” ਕਾਫੀ ਉਤਸਾਹਿਤ ਹਨ | ਦੱਸ ਦਈਏ ਕਿ ਆਪਣੇ ਇਸ ਟੂਰ ਦੌਰਾਨ ਉੁਹ ਕਈ ਥਾਵਾਂ ‘ਤੇ ਆਪਣੇ ਗੀਤਾਂ ਰਾਹੀਂ ਸਮਾਂ ਬੰਨਣਗੇ | ਆਪਣੀ ਇਸ ਵੀਡੀਓ ਵਿੱਚ ਉਹ ਆਪਣਾ ਹਾਲ ਹੀ ਵਿੱਚ ਰਿਲੀਜ ਹੋਇਆ ਗੀਤ ” ਤੂੰ ਮੇਰੀ ਕੇਅਰ ਨੀ ਕਰਦਾ ” ਦੇ ਬੋਲ ਗਾ ਕੇ ਸੁਣਾ ਰਹੇ ਹਨ | ਮਿਸ ਪੂਜਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੰਨੀ ਪਰਵੰਨੀ ਪੰਜਾਬੀ ਗਾਇਕਾ ਹੈ | ਮਿਸ ਪੂਜਾ ਨੇਂ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਇਹਨਾਂ ਦੇ ਸੱਭ ਗੀਤਾਂ ਨੂੰ ਲੋਕਾਂ ਨੇਂ ਬਹੁਤ ਹੀ ਪਸੰਦ ਕੀਤਾ ਹੈ |