ਜਲਦ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2018

author-image
Anmol Preet
New Update
NULL

ਪੀਟੀਸੀ ਵੱਲੋ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਲਈ ਪੀਟੀਸੀ entertainment ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ ਦੇ ਮੁਕਾਬਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈਣ ਲਈ ਵੱਡੀ ਗਿਣਤੀ ‘ਚ ਮੁਟਿਆਰਾਂ ਮੁਕਾਬਲੇ ‘ਚ ਨਿੱਤਰੀਆਂ ਅਤੇ ਆਪੋ ਆਪਣੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ । ਇਸ ਮੁਕਾਬਲੇ ਦੀਆਂ ਜੱਜਾਂ ਸਤਿੰਦਰ ਸੱਤੀ,ਜਪਜੀ ਖਹਿਰਾ ਅਤੇ ਕਮਲਜੀਤ ਨੀਰੂ ਨੇ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਬੜੀ ਹੀ ਬਾਰੀਕੀ ਨਾਲ ਪਰਖਿਆ ।

publive-image

ਇਸ ਮੁਕਾਬਲੇ ‘ਚ ਭਾਗ ਲੈਣ ਲਈ ਮੁਟਿਆਰਾਂ ਦੀ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱੱਕ ਰੱਖੀ ਗਈ ਸੀ ।ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਰੱਖਿਆ ਗਿਆ ਸੀ । ਆਡੀਸ਼ਨ  ਜਲੰਧਰ ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ,ਅਰਬਨ ਅਸਟੇਟ-੨ ,ਪਰਾਥਪੁਰਾ ਰੋਡ,ਸ਼ਾਹਪੁਰ,ਜਲੰਧਰ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ ‘ਚੋਂ ਵੀ ਪ੍ਰਤਿਭਾਵਾਂ ਨੂੰ ਪਰਖਣ ਲਈ ਪੀਟੀਸੀ ਵੱਲੋਂ ਅਡੀਸ਼ਨ ਕਰਵਾਏ ਗਏ ਸਨ ।

publive-image

ਲੁਧਿਆਣਾ ‘ਚ ਚਾਰ ਸਤੰਬਰ ਨੂੰ ਬੀ.ਸੀ.ਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਅਤੇ ਮੁਹਾਲੀ ‘ਚ ਸੱਤ ਸਤੰਬਰ ਨੂੰ ਸੀ.ਟੀ. ਗਰੁੱਪ ਆਫ ਕਾਲੇਜਸ ,ਲਾਂਡਰਾਂ ਮੁਹਾਲੀ ‘ਚ ਮੁਕਾਬਲੇ ਕਰਵਾਏ ਗਏ ਸਨ।ਇਨ੍ਹਾਂ ਆਡੀਸ਼ਨਾਂ ‘ਚ ਚੁਣੀਆਂ ਗਈਆਂ ਮੁਟਿਆਰਾਂ ਅਗਲੇ ਪੜ੍ਹਾਅ ਲਈ ਆਪਣਾ ਹੁਨਰ ਵਿਖਾਉਣਗੀਆਂ । ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਬਹੁਤ ਹੀ ਜਲਦ ਕੀਤਾ ਜਾਵੇਗਾ ।ਸੋ ਤੁਸੀਂ ਵੀ ਤਿਆਰ ਰਹੋ ਮਿਸ ਪੀਟੀਸੀ ਪੰਜਾਬਣ ਨੂੰ ਵੇਖਣ ਲਈ ਸਿਰਫ ਪੀਟੀਸੀ ਪੰਜਾਬੀ ‘ਤੇ ।

latest-world-news canada-news punjabi-singer latest-canada-news ptc-punjabi-canada punjabi-entertainment ptc-punjabi-canada-program punjabi-music-industry miss-ptc-punjabi-2018
Advertisment