ਕਿਸ ਦੇ ਸਿਰ ਸੱਜੇਗਾ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ਼, 5 ਜਨਵਰੀ ਨੂੰ ਹੋਵੇਗਾ ਫੈਸਲਾ

author-image
Shaminder
New Update
NULL

ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ ਪੰਜ ਜਨਵਰੀ ਨੂੰ ਹੋਣ ਜਾ ਰਿਹਾ ਹੈ ।ਇਸ ਸ਼ੋਅ ਦੌਰਾਨ ਪੰਜਾਬੀ ਮੁਟਿਆਰਾਂ ਨੇ ਵੱਖ ਵੱਖ ਮੁਸ਼ਕਿਲ ਪੜ੍ਹਾਅ ਪਾਰ ਕਰਕੇ ਚੁਣੀਆਂ ਗਈਆਂ ਨੇ ਅਤੇ ਹੁਣ ਇਨ੍ਹਾਂ ਮੁਟਿਆਰਾਂ ਚੋਂ ਹੀ ਬਣੇਗੀ ਇੱਕ ਮੁਟਿਆਰ ਮਿਸ ਪੀਟੀਸੀ ਪੰਜਾਬੀ 2018 । ਇਸ ਲਈ ਪੰਜਾਬ ਦੇ ਵੱਖ –ਵੱਖ ਸ਼ਹਿਰਾਂ ‘ਚ ਆਡੀਸ਼ਨ ਰੱਖੇ ਗਏ ਸਨ । ਮਿਸ ਪੀਟੀਸੀ ਪੰਜਾਬੀ 2018 ਆਪਣੇ ਆਖਰੀ ਪੜ੍ਹਾਅ ‘ਚ ਪਹੁੰਚ ਚੁੱਕਿਆ ਹੈ ।

ਹੋਰ ਵੇਖੋ :ਜੱਸੀ ਗਿੱਲ ਨੇ ਆਪਣੇ ਗੀਤਾਂ ਨਾਲ ਜਿੱਤਿਆ ਦਿੱਲੀ ਵਾਲਿਆਂ ਦਾ ਦਿਲ

ਪਿੰਡਾਂ ਅਤੇ ਸ਼ਹਿਰਾਂ ਦੀਆਂ ਪੰਜਾਬੀ ਮੁਟਿਆਰਾਂ ਨੇ ਭਾਗ ਲਿਆ ਸੀ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਉਹ ਇਸ ਸ਼ੋਅ ਦਾ ਹਿੱਸਾ ਬਣੀਆਂ ਅਤੇ ਹੁਣ ਵੇਲਾ ਆ ਗਿਆ ਹੈ ਇਨ੍ਹਾਂ ਮੁਟਿਆਰਾਂ ਚੋਂ ਕਿਸੇ ਇੱਕ ਮੁਟਿਆਰ ਦੇ ਖੁਆਬ ਦੇ ਪੂਰਾ ਹੋਣ ਦਾ । ਜੀ ਹਾਂ ਮਿਸ ਪੀਟੀਸੀ ਪੰਜਾਬੀ ਦਾ ਗੈਂ੍ਡ ਫਿਨਾਲੇ ਹੋਣ ਜਾ ਰਿਹਾ ਹੈ ।

publive-image

ਜਿਸ ‘ਚ ਸਟਾਰ ਵੀ ਖੂਬ ਰੌਣਕਾਂ ਲਗਾਉਣਗੇ ।ਗੁਰਪ੍ਰੀਤ ਚੱਡਾ ,ਸਤਿੰਦਰ ਸੱਤੀ ,ਕਮਲਜੀਤ ਨੀਰੂ,ਜਪਜੀ ਖਹਿਰਾ ਜੱਜ ਦੇ ਤੌਰ ‘ਤੇ ਸ਼ਿਰਕਤ ਕਰਨਗੇ । ਇਸ ਦੌਰਾਨ ਰੌਸ਼ਨ ਪ੍ਰਿੰਸ ,ਕੁਲਵਿੰਦਰ ਬਿੱਲਾ ,ਨਿਸ਼ਾ ਖਾਨ ,ਤਨਿਸ਼ਕ ਕੌਰ ਆਪਣੀ ਪਰਫਾਰਮੈਂਸ ਵਿਖਾਉਣਗੇ । ਇਸ ਤੋਂ ਇਲਾਵਾ ਮਨੀਸ਼ ਪੌਲ ਵੀ ਆਪਣੀ ਪਰਫਾਰਮੈਂਸ ਵਿਖਾਉਣਗੇ ।ਸੋ ਪੰਜਾਬੀ ਮੁਟਿਆਰਾਂ ਦੇ ਇਸ ਟੈਲੇਂਟ ਦਾ ਜਲਵਾ ਦਿਖੇਗਾ ਪੰਜ ਜਨਵਰੀ 2018ਦਿਨ ਸ਼ਨੀਵਾਰ ਸ਼ਾਮ ਨੂੰ ਸਾਢੇ ਛੇ ਵਜੇ ।ਇਸ ਸ਼ੋਅ ‘ਚ ਕੁਲ ਗਿਆਰਾਂ ਮੁਟਿਆਰਾਂ ਨੂੰ ਚੁਣਿਆ ਗਿਆ ਸੀ ।ਜਿਨ੍ਹਾਂ ਨੇ ਫਾਈਨਲ ‘ਚ ਜਗ੍ਹਾ ਬਣਾਈ ਸੀ ।

publive-image

ਜਲੰਧਰ ‘ਚ ਪੰਜ ਜਨਵਰੀ ਨੂੰ ਇਸ ਮੁਕਾਬਲੇ ‘ਚੋਂ ਕਿਸੇ ਇੱਕ ਮੁਟਿਆਰ ਨੂੰ ਚੁਣਿਆ ਜਾਵੇਗਾ।ਇਸ ਮੁਕਾਬਲੇ ‘ਚ ਫਾਈਨਲ ‘ਚ ਚੁਣੀਆਂ ਹੋਈਆਂ ਮੁਟਿਆਰਾਂ ਦੇ ਨਾਂਅ ਇਸ ਤਰ੍ਹਾਂ ਹਨ ।ਗੁਰਪ੍ਰੀਤ ਕੌਰ ਮਾਨਸਾ ਤੋਂ ,ਟਵਿੰਕਲਦੀਪ ਕੌਰ ਕਪੂਰਥਲਾ ਤੋਂ,ਖੁਸ਼ਪ੍ਰੀਤ ਕੌਰ ਮਲੇਰਕੋਟਲਾ,ਅਰਪਨਾ ਸ਼ਰਮਾ ਮਲੇਰਕੋਟਲਾ, ਮਨਪ੍ਰੀਤ ਕੌਰ ਦਿੱਲੀ, ਰਾਜਵਿੰਦਰ ਕੌਰ ਲੁਧਿਆਣਾ ,ਹੁਸਨਦੀਪ ਕੌਰ ਅੰਮ੍ਰਿਤਸਰ,ਜਸ਼ਨਜੋਤ ਕੌਰ ਪਟਿਆਲਾ ,ਮਨਦੀਪ ਕੌਰ ਪਟਿਆਲਾ,ਸਿਮਰਨ ਸੁਰੱਥਰ ਕੋਟਕਪੁਰਾ ,ਸਿਮਰਦੀਪ ਕੌਰ ਕੈਨੇਡਾ ਤੋਂ। ਇਹ ਉਨ੍ਹਾਂ ਮੁਟਿਆਰਾਂ ਦੇ ਨਾਂਅ ਨੇ ਜੋ ਫਾਈਨਲ ‘ਚ ਚੁਣੀਆਂ ਗਈਆਂ ਨੇ ।

ptc-punjabi-canada miss-ptc-punjabi-2018 grand-finale punjabi-mutiyar
Advertisment