ਮਿਸ ਪੀਟੀਸੀ ਪੰਜਾਬੀ ਦੇ ਲੁਧਿਆਣਾ ਅਡੀਸ਼ਨ ਵਿੱਚ ਲਿਆ ਮੁਟਿਆਰਾਂ ਨੇਂ ਵੱਧ ਚੜ੍ਹ ਕੇ ਹਿੱਸਾ




ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬ ਦੇ ਹੁਨਰ ਪਰਖਣ ਲਈ ਕਈ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ | ਹਾਲ ਹੀ ਵਿੱਚ ਪੀਟੀਸੀ ਵੱਲੋਂ ਮਿਸਟਰ ਪੰਜਾਬ 2018 ਦੇ ਅਡੀਸ਼ਨ ਸ਼ੁਰੂ ਕੀਤੇ ਗਏ ਹਨ ਓਥੇ ਹੀ ਪੀਟੀਸੀ ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ Miss PTC Punjabi ਇਸ ਮੁਕਾਬਲੇ ‘ਚ ਚੋਣ ਲਈ ਅੱਜ ਲੁਧਿਆਣਾ ‘ਚ ਅਡੀਸ਼ਨ ਰੱਖੇ ਸਨ ਜਿਥੇ ਕੀ ਕਾਫੀ ਸਾਰੀਆਂ ਮੁਟਿਆਰਾਂ ਨੇਂ ਇਸ ਅਡੀਸ਼ਨ ਵਿੱਚ ਭਾਗ ਲਿਆ ਅਤੇ ਨਾਲ ਹੀ ਇਹਨਾਂ ਮੁਟਿਆਰਾ ਵਿੱਚ ਕਾਫੀ ਉਤਸ਼ਾਹ ਵੀ ਵੇਖਣ ਨੂੰ ਮਿਲਿਆ | ਜੋ ਮੁਟਿਆਰਾਂ ਇਸ ਅਡੀਸ਼ਨ ਵਿੱਚ ਹਿੱਸਾ ਨਹੀਂ ਲੈ ਪਾਈਆਂ ਦੱਸ ਦਈਏ ਕੀ ਓਹਨਾ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਇਸ ਸ਼ੋਅ ਦੇ ਹੋਣ ਜਾ ਰਹੇ ਅਗਲੇ ਅਡੀਸ਼ਨ ਵਿੱਚ ਹਿੱਸਾ ਲੈ ਸਕਦੀਆਂ ਹਨ ਜੋ ਕਿ ਮੁਹਾਲੀ ‘ਚ ਸੱਤ ਸਤੰਬਰ ਨੂੰ ਸੀ.ਟੀ. ਗਰੁੱਪ ਆਫ ਕਾਲੇਜਸ ,ਲਾਂਡਰਾਂ ਮੁਹਾਲੀ ‘ਚ ਕਰਵਾਏ ਜਾ ਰਹੇ ਹਨ | ਤੁਹਾਨੂੰ ਦੱਸ ਦਈਏ ਕਿ ਇਸ ਮੁਕਾਬਲੇ ‘ਚ ਅਠਾਰਾਂ ਤੋਂ ਪੱਚੀ ਸਾਲ ਦੀਆਂ ਮੁਟਿਆਰਾਂ ਭਾਗ ਲੈ ਸਕਦੀਆਂ ਨੇ |

Miss PTC Punjabi 2018 Ludhiana Auditions Today at BMC School, Chandigarh Road, Ludhiana Hurry Up! On the spot registrations open till 6PM #MissPTCPunjabi #PTCPunjabi #LudhianaAuditions

A post shared by PTC Punjabi (@ptc.network) on

ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਹੈ | ਸੋ ਤਿਆਰ ਹੋ ਜਾਓ ਆਪੋ ਆਪਣਾ ਟੈਲੇਂਟ ਵਿਖਾਉਣ ਲਈ ,ਕਿਉਂਕਿ ਪੀਟੀਸੀ ਤੁਹਾਡੀ ਪ੍ਰਤਿਭਾ ਨੂੰ ਪਰਖਣ ਲਈ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ‘ਚ ਅਤੇ ਆਪਣੀ ਪ੍ਰਤਿਭਾ ਨੂੰ ਵਿਖਾ ਕੇ ਤੁਸੀਂ ਪਾ ਸਕਦੇ ਹੋ ਆਪਣੀ ਮੰਜ਼ਿਲ |