ਪੀਟੀਸੀ ਪੰਜਾਬੀ ‘ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2018’ ਕੈਨੇਡਾ ਆਡੀਸ਼ਨ
miss ptc punjabi canada
miss ptc punjabi canada
ਵਿਸ਼ਵ ਦਾ ਨੰਬਰ ਇੱਕ ਪੰਜਾਬੀ ਚੈਨਲ ਪੀਟੀਸੀ ਪੰਜਾਬੀ ‘ਮਿਸ ਪੀਟੀਸੀ ਪੰਜਾਬੀ 2018 ‘ ਲਈ ਕੈਨੇਡਾ ਵਿੱਚ ਆਡੀਸ਼ਨ ਸ਼ੁਰੂ ਕਰਨ ਜਾ ਰਿਹਾ ਹੈ ।’ਮਿਸ ਪੀਟੀਸੀ ਪੰਜਾਬੀ 2018’ ਉਹਨਾਂ ਕੁੜੀਆਂ ਨੂੰ  ਪਲੇਟਫਾਰਮ ਉਪਲਬਧ ਕਰਵਾ ਰਿਹਾ ਹੈ ਜਿਹੜੀਆਂ ਕੁਝ ਕਰਨ ਦਾ ਜਜ਼ਬਾ ਰੱਖਦੀਆਂ ਹਨ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੀਆਂ ਕੁੜੀਆਂ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਟ੍ਰੇਂਡ ਕੀਤਾ ਜਾਵੇਗਾ ਤਾਂ ਜੋ ਉਹ ਐਂਟਰਟੇਨਮੈਂਟ ਇੰਡਸਟਰੀ ਵਿੱਚ ਆਪਣੇ ਸੁਫਨਿਆਂ ਨੂੰ ਪੂਰਾ ਕਰ ਸਕਣ ।
Miss PTC Punjabi 2018 - Canada Auditions

‘ਮਿਸ ਪੀਟੀਸੀ ਪੰਜਾਬੀ 2018’ ਦੇ ਕੈਨੇਡਾ ਵਿੱਚ ਹੋ ਰਹੇ ਆਡੀਸ਼ਨ ਵਿੱਚ ਚੁਣੀਆਂ ਗਈਆਂ ਕੁੜੀਆਂ ਨੂੰ ‘ਮਿਸ ਪੀਟੀਸੀ ਪੰਜਾਬੀ 2018’ ਦੇ ਫਾਈਨਲ ਵਿੱਚ ਜਗ੍ਹਾ ਦਿੱਤੀ ਜਾਵੇਗੀ ।

Miss PTC Punjabi 2018 - Canada Auditions

ਇਹਨਾਂ ਵਿੱਚੋਂ ਇੱਕ ਕੁੜੀ ਹੀ ‘ਮਿਸ ਪੀਟੀਸੀ ਪੰਜਾਬੀ 2018’ ਬਣੇਗੀ ।ਇਸ ਸ਼ੋਅ ਵਿੱਚ 18 ਤੋਂ 24 ਸਾਲ ਦੀਆਂ ਖੂਬਸੁਰਤ ਮੁਟਿਆਰਾਂ ਹਿੱਸਾ ਲੈ ਸਕਦੀਆ ਹਨ । ਸੋ ਦੇਖਣਾ ਨਾ ਭੁੱਲਣਾ ‘ਮਿਸ ਪੀਟੀਸੀ ਪੰਜਾਬੀ 2018’ ਕੈਨੇਡਾ ਅਡੀਸ਼ਨ 24  ਦਸੰਬਰ ਤੋਂ ਸ਼ਾਮ 7 ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ।