ਕੈਨੇਡਾ ਵਿੱਚ ਵੱਸਦੀਆਂ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਪਰਖਣ ਲਈ ਆ ਰਿਹਾ ਹੈ ਮਿਸ ਪੀਟੀਸੀ ਪੰਜਾਬੀ 2018
ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬੀਆਂ ਦੀਆਂ ਛਿਪੀਆਂ ਹੋਈਆਂ ਪ੍ਰਤਿਭਾਵਾਂ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਮਿਸ ਪੀਟੀਸੀ ਪੰਜਾਬ 2018 ਦੇ ਕੈਨੇਡਾ ਦੇ ਵਿੱਚ ਆਡੀਸ਼ਨਾਂ ਦਾ ਸਿਲਸਿਲਾ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ | ਤੁਹਾਨੂੰ ਦੱਸ ਦਈਏ ਕਿ ਆਡੀਸ਼ਨਾਂ ਦਾ ਇਹ ਸਿਲਸਿਲਾ 16 ਅਕਤੂਬਰ ਨੂੰ 7420 ਏਅਰਪੋਰਟ ਰੋਡ , ਯੂਨਿਟ 205 ਮਿਸੀਸਾਗਾ , ਓਨਟੈਰੀਓ L4T4E5 ਵਿਖੇ ਹੋਣ ਜਾ ਰਿਹਾ ਹੈ | ਇਸ ਆਡੀਸ਼ਨ ਵਿੱਚ ਭਾਗ ਲੈਣ ਲਈ ਤੁਹਾਨੂੰ ਪਹਿਲਾ ਆਪਣੀਆਂ 3 ਫੋਟੋਆਂ , ਉਮਰ ਸਰਟੀਫਿਕੇਟ ਅਤੇ ਫਿੱਟਨੈੱਸ ਸਰਟੀਫਿਕੇਟ ਨੂੰ ਇਸ ਪਤੇ ਤੇ ਭੇਜਣਾ ਹੋਵੇਗਾ -:7420 ਏਅਰਪੋਰਟ ਰੋਡ , ਯੂਨਿਟ 205 ਮਿਸੀਸਾਗਾ , ਓਨਟੈਰੀਓ L4T4E5 ਕੈਨੇਡਾ , ਜਾਂ ਫਿਰ mppcanada@ptcnetwork.tv ਤੇ ਮੇਲ ਵੀ ਕਰ ਸੱਕਦੇ ਹੋ | ਇਸ ਮੁਕਾਬਲੇ ‘ਚ ਹਿੱਸਾ ਲੈਣ ਲਈ 18 ਤੋਂ 25 ਸਾਲ ਦੀਆਂ ਮੁਟਿਆਰਾਂ ਭਾਗ ਲੈ ਸੱਕਦੀਆਂ ਹਨ | ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ 5 ਫੁੱਟ 3 ਇੰਚ ਹੋਣਾ ਜ਼ਰੂਰੀ ਹੈ ਅਤੇ ਨਾਲ ਹੀ ਤੁਹਾਡੇ ਪਰਿਵਾਰ ਵਿੱਚੋ ਇੱਕ ਮੇਂਬਰ ਦਾ ਪੰਜਾਬੀ ਹੋਣਾ ਲਾਜਮੀ ਹੈ | ਇਸ ਆਡੀਸ਼ਨ ਵਿੱਚ ਹਿੱਸਾ ਲੈਣ ਵਾਲੀ ਪ੍ਰਤੀਭਾਗੀ ਦਾ ਕੈਨੇਡਾ ਵਿੱਚ ਲੀਗਲ ਸਟੇਟਸ ਹੋਣਾ ਜਰੂਰੀ ਹੈ |

ਹਾਲ ਹੀ ਵਿੱਚ ਪੰਜਾਬ ਵਿੱਚ ਪੀਟੀਸੀ ਵੱਲੋ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਲਈ ਪੀਟੀਸੀ entertainment ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ ਦੇ ਮੁਕਾਬਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਮੁਟਿਆਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ।

ਇਨ੍ਹਾਂ ਆਡੀਸ਼ਨਾਂ ‘ਚ ਭਾਗ ਲੈਣ ਲਈ ਵੱਡੀ ਗਿਣਤੀ ‘ਚ ਮੁਟਿਆਰਾਂ ਮੁਕਾਬਲੇ ‘ਚ ਨਿੱਤਰੀਆਂ ਅਤੇ ਆਪੋ ਆਪਣੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ । ਇਸ ਮੁਕਾਬਲੇ ਦੀਆਂ ਜੱਜਾਂ ਸਤਿੰਦਰ ਸੱਤੀ,ਜਪਜੀ ਖਹਿਰਾ ਅਤੇ ਕਮਲਜੀਤ ਨੀਰੂ ਨੇ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਬੜੀ ਹੀ ਬਾਰੀਕੀ ਨਾਲ ਪਰਖਿਆ ।