ਮਿਸ ਪੀਟੀਸੀ ਪੰਜਾਬੀ ਦੇ ਜਲੰਧਰ ਅਡੀਸ਼ਨ ਵਿੱਚ ਵੇਖਣ ਨੂੰ ਮਿਲਿਆ ਮੁਟਿਆਰਾਂ ਦਾ ਭਾਰੀ ਉਤਸ਼ਾਹ, ਵੇਖੋ ਵੀਡੀਓ




ਪੀਟੀਸੀ ਪੰਜਾਬੀ PTC Punjabi ਵੱਲੋਂ ਪੰਜਾਬ ਦੇ ਹੁਨਰ ਪਰਖਣ ਲਈ ਕਈ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ | ਹਾਲ ਹੀ ਵਿੱਚ ਪੀਟੀਸੀ ਵੱਲੋਂ ਮਿਸਟਰ ਪੰਜਾਬ 2018 ਦੇ ਅਡੀਸ਼ਨ ਸ਼ੁਰੂ ਕੀਤੇ ਗਏ ਹਨ ਓਥੇ ਹੀ ਪੀਟੀਸੀ ਵੱਲੋਂ ‘ਮਿਸ ਪੀਟੀਸੀ ਪੰਜਾਬੀ 2018’ Miss PTC Punjabi ਇਸ ਮੁਕਾਬਲੇ ‘ਚ ਚੋਣ ਲਈ ਅੱਜ ਜਲੰਧਰ ‘ਚ ਅਡੀਸ਼ਨ ਰੱਖੇ ਸਨ ਜਿਥੇ ਕੀ ਕਾਫੀ ਸਾਰੀਆਂ ਮੁਟਿਆਰਾਂ ਨੇਂ ਇਸ ਅਡੀਸ਼ਨ ਵਿੱਚ ਭਾਗ ਲਿਆ ਅਤੇ ਨਾਲ ਹੀ ਇਹਨਾਂ ਮੁਟਿਆਰਾ ਵਿੱਚ ਕਾਫੀ ਉਤਸ਼ਾਹ ਵੀ ਵੇਖਣ ਨੂੰ ਮਿਲਿਆ |

ਮਿਸ ਪੀਟੀਸੀ ਪੰਜਾਬੀ 2018 ਦੇ ਮੁਕਾਬਲੇ 'ਚ ਨਿੱਤਰਨ ਲਈ ਤਿਆਰ ਮੁਟਿਆਰਾਂ #MissPTCPunjabi2018 #MissPTCPunjabi #PTCPunjabi

A post shared by PTC Punjabi (@ptc.network) on

ਜੋ ਮੁਟਿਆਰਾਂ ਇਸ ਅਡੀਸ਼ਨ ਵਿੱਚ ਹਿੱਸਾ ਨਹੀਂ ਲੈ ਪਾਈਆਂ ਦੱਸ ਦਈਏ ਕੀ ਓਹਨਾ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਇਸ ਸ਼ੋਅ ਦੇ ਹੋਣ ਜਾ ਰਹੇ ਅਗਲੇ ਅਡੀਸ਼ਨ ਵਿੱਚ ਹਿੱਸਾ ਲੈ ਸਕਦੀਆਂ ਹਨ ਜੋ ਕਿ ਲੁਧਿਆਣਾ ‘ਚ ਚਾਰ ਸਤੰਬਰ ਨੂੰ ਬੀ.ਸੀ.ਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਅਤੇ ਮੁਹਾਲੀ ‘ਚ ਸੱਤ ਸਤੰਬਰ ਨੂੰ ਸੀ.ਟੀ. ਗਰੁੱਪ ਆਫ ਕਾਲੇਜਸ ,ਲਾਂਡਰਾਂ ਮੁਹਾਲੀ ‘ਚ ਕਰਵਾਏ ਜਾ ਰਹੇ ਹਨ | ਤੁਹਾਨੂੰ ਦੱਸ ਦਈਏ ਕਿ ਇਸ ਮੁਕਾਬਲੇ ‘ਚ ਅਠਾਰਾਂ ਤੋਂ ਪੱਚੀ ਸਾਲ ਦੀਆਂ ਮੁਟਿਆਰਾਂ ਭਾਗ ਲੈ ਸਕਦੀਆਂ ਨੇ | ਇਸ ਤੋਂ ਇਲਾਵਾ ਇਸ ਅਡੀਸ਼ਨ ‘ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਹੈ | ਸੋ ਤਿਆਰ ਹੋ ਜਾਓ ਆਪੋ ਆਪਣਾ ਟੈਲੇਂਟ ਵਿਖਾਉਣ ਲਈ ,ਕਿਉਂਕਿ ਪੀਟੀਸੀ ਤੁਹਾਡੀ ਪ੍ਰਤਿਭਾ ਨੂੰ ਪਰਖਣ ਲਈ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ‘ਚ ਅਤੇ ਆਪਣੀ ਪ੍ਰਤਿਭਾ ਨੂੰ ਵਿਖਾ ਕੇ ਤੁਸੀਂ ਪਾ ਸਕਦੇ ਹੋ ਆਪਣੀ ਮੰਜ਼ਿਲ |