ਮਿਸੀਸਾਗਾ ਤੋਂ ਇੱਕ ਹੋਰ ਮਾੜੀ ਖ਼ਬਰ, 21 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਦੀ ਮੌਤ

Written by Ragini Joshi

Published on : December 18, 2019 11:18
Mississauga 21 year old girl dead

ਮਿਸੀਸਾਗਾ,ਉਨਟਾਰੀਓ : ਆਏ ਦਿਨ ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਆ ਰਹੀਆਂ ਦੁੱਖ ਭਰੀਆਂ ਖਬਰਾਂ ਚਿੰਤਾ ਦਾ ਵਿਸ਼ਾ ਹਨ। ਅਜਿਹੀ ਹੀ ਇੱਕ ਖਬਰ ਮਿਸੀਸਾਗਾ ਤੋਂ ਸਾਹਮਣੇ ਆਈ ਹੈ, ਜਿੱਥੇ 21 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਕਾਰਨ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।

ਮ੍ਰਿਤਕਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸੀ ।

ਫਿਲਹਾਲ, ਮਿਲ ਰਹੀਆਂ ਖਬਰਾਂ ਮੁਤਾਬਕ, ਮੌਤ ਦਾ ਕਾਰਨ ਪਾਣੀ ਵਿੱਚ ਡੁੱਬਣਾ ਕਿਹਾ ਜਾ ਰਿਹਾ ਹੈ। ਫਿਲਹਾਲ ਅਜੇ ਹੋਰ ਜਾਣਕਾਰੀ ਪ੍ਰਾਪਤ ਨਹੀਂ ਮਿਲ ਪਾਈ ਹੈ।

ਕੈਨੇਡਾ ‘ਚ ਪੈ ਰਹੀ ਇੰਨੀ ਠੰਡ ਦੇ ਬਾਵਜੂਦ ਪਾਣੀ ਦੇ ਨੇੜੇ ਜਾਣਾ ਇੱਕ ਸਵਾਲ ਖੜ੍ਹੇ ਕਰਦਾ ਹੈ ਅਤੇ ਅਜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਆਤਮਹੱਤਿਆ ਨਾਲ ਸਬੰਧਤ ਹੈ ਜਾਂ ਇੱਕ ਹਾਦਸਾ ਹੈ।