3 ਟਰਾਂਸਪੋਰਟ ਟਰੱਕਾਂ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ‘ਚ 1 ਵਿਅਕਤੀ ਦੀ ਮੌਤ
Mississauga road accident kills 45 yo

3 ਟਰਾਂਸਪੋਰਟ ਟਰੱਕਾਂ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ‘ਚ 1 ਵਿਅਕਤੀ ਦੀ ਮੌਤ

ਮਿਸੀਸਾਗਾ : ਕੈਨੇਡਾ ‘ਚੇ ਸ਼ਹਿਰ ਮਿਸੀਸਾਗਾ ਦੀ ਵਿਨਸਟਨ ਚਰਚਿਲ ਬੋਲੀਵੀਆਰਡ ਅਤੇ ਮਿਸੀਸਾਗਾ ਰੋਡ ਦਰਮਿਆਨ ਹਾਈਵੇਅ 401 ‘ਤੇ ਹਾਦਸਾ ਵਾਪਰਨ ਦੀ ਖਬਰ ਹੈ।

ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਲਗਭਗ ੧੨.੧੫ ਵਜੇ ਵਾਪਰਿਆ।

ਇਸ ਹਾਦਸੇ ‘ਚ 3 ਟਰਾਂਸਪੋਰਟ ਟਰੱਕਾਂ ਦੀ ਟੱਕਰ ਹੋਣ ਕਾਰਨ ਇਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ।

ਓਂਟਾਰੀਓ ਪ੍ਰੋਵਿੰਸ਼ੀਅਲ ਪੁਲਸ ਦੇ ਸਰਜੈਂਟ ਕੈਰੀ ਸ਼ਮਿਡਟ ਮੁਤਾਬਕ, ਮ੍ਰਿਤਕ ਦੀ ਪਛਾਣ ਰਿਚਮੰਡ ਹਿੱਲ ਵਾਸੀ ੪੫ ਸਾਲਾ ਵਿਅਕਤੀ ਵਜੋਂ ਹੋਈ ਹੈ, ਜਦਕਿ ਕੋਈ ਹੋਰ ਇਸ ‘ਚ ਜ਼ਖਮੀ ਨਹੀਂ ਹੋਇਆ ਹੈ।
Mississauga road accident kills 45 yoਓਂਟਾਰੀਓ ਪ੍ਰੋਵਿੰਸ਼ੀਅਲ ਪੁਲਸ ਮੌਕੇ ਦੇ ਅਨੁਸਾਰ, ਦੋ ਅੱਗੇ ਪਿੱਛੇ ਚੱਲ ਰਹੇ ਟਰੱਕਾਂ ਨੂੰ ਆਪਣੀ ਰਫਤਾਰ ਧੀਮੀ ਕਰਨੀ ਪਈ, ਪਰ ਤੀਸਰਾ ਟਰੱਕ ਡ੍ਰਾਈਵਰ ਅਜਿਹਾ ਨਹੀਂ ਕਰ ਪਾਇਆ, ਜਿਸ ਕਾਰਨ ਟੱਕਰ ਹੋ ਗਈ।

ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੈ।

—PTC News