ਫ਼ਿਲਮ ” ਮਰ ਗਏ ਓਏ ਲੋਕੋ ” ਦਾ ਗੀਤ ” ਮਿੱਠੜੇ ਬੋਲ ” ਯੂਟਿਊਬ ਤੇ ਕਰ ਰਿਹਾ ਹੈ ਟਰੈਂਡ, ਵੇਖੋ ਵੀਡੀਓ
ਫ਼ਿਲਮ ” ਮਰ ਗਏ ਓਏ ਲੋਕੋ ” ਦੇ ਗੀਤ ” ਫਿਊਲ ” ਚਰਚੇ ਅਜੇ ਖਤਮ ਹੀ ਨਹੀਂ ਹੋਏ ਕਿ ਇਸ ਫ਼ਿਲਮ ਦਾ ਇੱਕ ਹੋਰ ਗੀਤ punjabi song ਅੱਜ ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ” ਮਿੱਠੜੇ ਬੋਲ ” ਹੈ ਅਤੇ ਲੋਕਾਂ ਦੁਆਰਾ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਤੁਹਾਨੂੰ ਦੱਸ ਦਈਏ ਕਿ ਇਹ ਗੀਤ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ karamjit anmol ” ਕਰਮਜੀਤ ਅਨਮੋਲ ” ਵੱਲੋਂ ਗਾਇਆ ਗਿਆ ਹੈ | ਇਸ ਗੀਤ ਦੇ ਬੋਲ ” ਕੁਲਦੀਪ ਕੰਡਿਆਰਾ ” ਵੱਲੋਂ ਲਿਖੇ ਗਏ ਹਨ ਅਤੇ ਇਸਨੂੰ ਮਿਊਜ਼ਿਕ ” ਗੁਰਮੀਤ ਸਿੰਘ ” ਵੱਲੋਂ ਦਿੱਤਾ ਗਿਆ ਹੈ |

ਜਿਥੇ ਕਿ ” ਕਰਮਜੀਤ ਅਨਮੋਲ ” ਨੇਂ ਇੱਕ ਬੇਹਤਰੀਨ ਅਦਾਕਾਰੀ ਦੇ ਨਾਲ ਇੱਕ ਕਾਮੇਡੀਅਨ ਦੇ ਰੂਪ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਚ ਬਹੁਤ ਹੀ ਵਧੀਆ ਜਗਾ ਬਣਾਈ ਹੈ ਓਥੇ ਹੀ ਇਹਨਾਂ ਦੀ ਗਾਇਕੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਗੀਤ ਤੋਂ ਪਹਿਲਾ ਵੀ ਇਹਨਾਂ ਨੇ ਕਾਫੀ ਸਾਰੇ ਗੀਤ ਗਾਏ ਹਨ ਜਿਵੇਂ ਕਿ ” ਧੰਨ ਪਾਣੀ ਹੋ ਜਾਂਦਾ, ਯਾਰਾ ਵੇ, ਦਿਲ ਮੇਰਾ ” ਆਦਿ ਅਤੇ ਓਹਨਾ ਗੀਤਾਂ ਨੂੰ ਵੀ ਲੋਕਾਂ ਦੁਆਰਾ ਬਹੁਤ ਪਿਆਰ ਮਿਲਿਆ ਸੀ | ਦੱਸ ਦੇਈਏ ਕਿ ਇਹ ਇੱਕ ਬੇਹੱਦ ਰੋਮਾਂਟਿਕ ਗੀਤ ਹੈ| ਜਿੰਨੀ ਹੀ ਖੂਬਸੂਰਤੀ ਨਾਲ ਕਰਮਜੀਤ ਅਨਮੋਲ ਨੇ ਇਸ ਗੀਤ ਨੂੰ ਗਾਇਆ ਹੈ ਓਨੀ ਹੀ ਖੂਬਸੂਰਤੀ ਨਾਲ ਇਸ ਗੀਤ ਦੇ ਵੀਡੀਓ ਨੂੰ ਫਿਲਮਾਇਆ ਗਿਆ ਹੈ |