ਗੁਰੂ ਰੰਧਾਵਾ ਦੁਆਰਾ ਗਾਇਆ ਫ਼ਿਲਮ ” ਵਧਾਈ ਹੋ ” ਦਾ ਗੀਤ ” ਮੋਰਨੀ ਬਣਕੇ ” ਹੋਇਆ ਰਿਲੀਜ




ਆਯੁਸ਼ਮਾਨ ਖੁਰਾਣਾ ਦੀ ਜਲਦ ਆ ਰਹੀ ਫ਼ਿਲਮ ” ਵਧਾਈ ਹੋ ” bollywood movie ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਮੋਰਨੀ ਬਣਕੇ ” ਦੱਸ ਦਈਏ ਕਿ ਇਸ ਗੀਤ ਨੂੰ ਮਸ਼ਹੂਰ ਪੰਜਾਬੀ ਗਾਇਕ ” ਗੁਰੂ ਰੰਧਾਵਾ ਅਤੇ ਨੇਹਾ ਕੱਕੜ ” ਦੁਆਰਾ ਗਾਇਆ ਗਿਆ ਹੈ | ਇਸ ਗੀਤ ਦੇ ਬੋਲ ” ਮੈਲੋਡੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਤਨਿਸ਼ਕ ਬਗਚੀ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਯੂਟਿਊਬ ਤੇ ਇਸ ਗੀਤ ਨੂੰ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ ਇਹ ਗੀਤ ਯੂਟਿਊਬ ਤੇ ਸੱਤਵੇਂ ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ | ਇਸ ਫ਼ਿਲਮ ਦਾ ਇਹ ਦੂਜਾ ਗੀਤ ਹੈ ਇਸ ਤੋਂ ਪਹਿਲਾ ਇਸ ਫ਼ਿਲਮ ਦਾ ਟਾਈਟਲ ਗੀਤ ” ਵਧਾਈਆਂ ਤੈਨੂੰ ” ਰਿਲੀਜ ਹੋ ਚੁੱਕਾ ਹੈ ਜੋ ਕਿ ” ਬ੍ਰਿਜੇਸ਼ ਸ਼ੰਦਾਇਲਯਾ , ਰੋਮੀ ਅਤੇ ਜੋਰਡਨ ” ਦੁਆਰਾ ਗਾਇਆ ਗਿਆ ਹੈ |

ਇਸ ਗੀਤ ਨੂੰ ਵੀ ਲੋਕਾਂ ਨੇਂ ਕਾਫੀ ਭਰਵਾਂ ਹੁੰਗਾਰਾ ਦਿੱਤਾ ਹੈ | ਜੇਕਰ ਆਪਾਂ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹ ਫ਼ਿਲਮ 19 ਅਕਤੂਬਰ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸ ਫਿਲਮ ‘ਚ ਆਯੁਸ਼ਮਾਨ ਖੁਰਾਣਾ ਅਤੇ ਸਾਨੀਆ ਮਲਹੋਤਰਾ ਇਸ ਫਿਲਮ ਦੇ ਲੀਡ ਰੋਲ ‘ਚ ਨਜ਼ਰ ਆਉਣਗੇ | ਇਸ ਫ਼ਿਲਮ ਨੂੰ ਡਰੈਕਟਰ ” ਅਮਿਤ ਰਵਿੰਦਰਨਾਥ ਸ਼ਰਮਾ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਆਯੁਸ਼ਮਾਨ ਖੁਰਾਣਾ ਇਸ ਫ਼ਿਲਮ ਨੂੰ ਲੈਕੇ ਬਹੁਤ ਉਤਸਾਹਿਤ ਹਨ ਅਤੇ ਓਧਰੋਂ ਫੈਨਸ ਵੀ ਇਸ ਫ਼ਿਲਮ ਨੂੰ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਨ |