ਓਂਟਾਰੀਓ ਵਿੱਚ ਮਾਂ ਉੱਤੇ ਹਾਈਵੇ ‘ਤੇ 3 ਸਾਲ ਦੀ ਉਮਰ ਦੇ ਬੱਚੇ ਨੂੰ ਕਾਰ ਚਲਾਉਣ ਦੇਣ ਦਾ ਇਲਜ਼ਾਮ
ਓਂਟਾਰੀਓ ਵਿੱਚ ਮਾਂ ਉੱਤੇ ਹਾਈਵੇ 'ਤੇ 3 ਸਾਲ ਦੀ ਉਮਰ ਦੇ ਬੱਚੇ ਨੂੰ ਕਾਰ ਚਲਾਉਣ ਦੇਣ ਦਾ ਇਲਜ਼ਾਮ
ਓਂਟਾਰੀਓ ਵਿੱਚ ਮਾਂ ਉੱਤੇ ਹਾਈਵੇ 'ਤੇ 3 ਸਾਲ ਦੀ ਉਮਰ ਦੇ ਬੱਚੇ ਨੂੰ ਕਾਰ ਚਲਾਉਣ ਦੇਣ ਦਾ ਇਲਜ਼ਾਮ

ਪੁਲਸ ਨੇ ਦੱਸਿਆ ਕਿ ਇੱਕ 33 ਸਾਲਾ ਮਾਂ ਉੱਤੇ 3 ਸਾਲ ਦੇ ਬੱਚੇ ਨੂੰ ਹਾਈਵੇ ‘ਤੇ ਕਾਰ ਚਲਾਉਣ ਦੀ ਆਗਿਆ ਦੇਣ ਤੋਂ ਬਾਅਦ ਲਾਪਰਵਾਹ ਡਰਾਈਵਿੰਗ ਦਾ ਦੋਸ਼ ਲਾਇਆ ਗਿਆ ਹੈ।

ਡਰਹਾਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ 31 ਮਈ ਨੂੰ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਦੇਖਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ, ਜਿਹਨਾਂ ਵਿੱਚ ਔਰਤ ਦੀ ਗੋਦੀ ਵਿੱਚ ਬੈਠਾ ਬੱਚਾ ਕਾਰ ਚਲਾਉਂਦਾ ਦਿਖਾਈ ਦੇ ਰਿਹਾ ਸੀ ਅਤੇ ਔਰਤ “ਤੇਜ਼ ਗਤੀ ‘ਤੇ ਡਰਾਈਵ” ਕਰਦੀ ਦਿਖਾਈ ਦਿੱਤੀ।

ਸੋਮਵਾਰ ਨੂੰ ਜਾਰੀ ਬਿਆਨ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਨਾ ਤਾਂ ਉਸਨੇ ਖ਼ੁਦ ਸੀਟ ਬੈਲਟ ਜਾਂ ਬਚਾਅ ਰੋਕ ਲਗਾਈ ਸੀ ਅਤੇ ਨਾ ਹੀ ਬੱਚੇ ਦੇ।

ਮਾਂ ਨੇ ਵੀ ਸਾਰੇ ਦ੍ਰਿਸ਼ ਦਾ ਆਪਣੇ ਸੈੱਲਫੋਨ ‘ਤੇ ਰਿਕਾਰਡ ਕੀਤਾ। ਪੁਲਿਸ ਸ਼ੱਕੀ ਦੀ ਪਛਾਣ ਕਰਨ ਦੇ ਯੋਗ ਸੀ, ਪਰ ਬੱਚੇ ਦੀ ਪਛਾਣ ਦੀ ਰੱਖਿਆ ਕਰਨ ਲਈ ਉਸ ਦਾ ਨਾਮ ਨਹੀਂ ਦੱਸਿਆ ਜਾ ਰਿਹਾ। ਚਿਲਡਰਨਜ਼ ਏਡ ਸੋਸਾਇਟੀ ਘਟਨਾ ਤੋਂ ਜਾਣੂ ਹੈ।

ਬੀਵਰਟਨ, ਓਂਟਾਰੀਓ ਤੋਂ, 33 ਸਾਲ ਉਮਰ ਦੀ ਮਾਂ ‘ਤੇ, ਇਹ ਦੋਸ਼ ਲਗਾਏ ਗਏ ਹਨ :

ਇੱਕ ਮਾਪੇ ਵਜੋਂ ਜੀਵਨ ਦੀਆਂ ਲੋੜਾਂ ਪੂਰੀਆਂ ਨਾ ਕਰਨਾ

ਲਾਪਰਵਾਹ ਡਰਾਈਵਿੰਗ ਦੇ ਦੋ ਕਾਉਂਟ

ਸੀਟ ਬੈਲਟ ਪਹਿਨਣ ਵਿੱਚ ਅਸਫਲ ਰਹਿਣ ਵਾਲੇ ਡਰਾਈਵਰ ਵਜੋਂ ਦੋ ਕਾਉਂਟ

ਡਰਾਈਵਿੰਗ ਦੌਰਾਨ ਬੱਚੇ ਦੀ ਸੁਰੱਖਿਆ ਵਿੱਚ ਲਾਪਰਵਾਹੀ, ਅਤੇ ਨਾਲ ਹੀ ਸੰਚਾਰ ਯੰਤਰ ਭਾਵ ਫ਼ੋਨ ਦੀ ਵਰਤੋਂ ਦੇ ਦੋ ਕਾਉਂਟ