ਤੇਰੇ ਕਰੀਬ ਆ ਰਹਾ ਹੂੰ, ਖੁਦ੍ਹ ਸੇ ਮੈਂ ਦੂਰ ਜਾ ਰਹਾ ਹੂੰ , ਯੇ ਬੇਵਜ੍ਹਾ ਤੋਂ ਨਹੀਂ ਹੈ, ” ਆਤਿਫ਼ ਅਸਲਮ “
ਜਲਦ ਹੀ ਰਿਲੀਜ ਹੋਣ ਜਾ ਰਹੀ ਫ਼ਿਲਮ ‘ਲਵਰਾਤਰੀ’ bollywood movie ਦਾ ਹਾਲ ਹੀ ਵਿੱਚ ਇੱਕ ਗੀਤ ਰਿਲੀਜ਼ ਹੋਇਆ ਹੈ,ਜਿਸਦਾ ਨਾਂ ਹੈ ‘ ਤੇਰਾ ਹੁਆ ’ | ਤੁਹਾਨੂੰ ਦੱਸ ਦਈਏ ਕਿ ਇਹ ਗੀਤ ਬਾਲੀਵੁੱਡ ਦੇ ਮਸ਼ਹੂਰ ਗਾਇਕ ” ਆਤਿਫ਼ ਅਸਲਮ ” ਦੁਆਰਾ ਗਾਇਆ ਗਿਆ ਹੈ | ਇਸ ਗੀਤ ‘ਚ ਆਯੁਸ਼ ਅਤੇ ਵਰੀਨਾ ਦੀ ਜ਼ਬਰਦਸਤ ਕੈਮਿਸਟਰੀ ਨਜ਼ਰ ਆ ਰਹੀ ਹੈ | ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਜੋ ਕਿ ” ਮਨੋਜ ਮੁਨਤਾਸ਼ਿਰ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ “ਤਨਿਸ਼ਕ ਬਗਚੀ ” ਦੁਆਰਾ ਦਿੱਤਾ ਗਿਆ ਹੈ | ਇਹ ਇੱਕ ਰੋਮਾਂਟਿਕ ਗੀਤ ਹੈ | ਤੇਰਾ ਹੁਆ’ ਗੀਤ ਦੀ ਸ਼ੁਰੂਆਤ ‘ਚ ਆਯੁਸ਼, ਵਰੀਨਾ ਨੂੰ ਆਪਣਾ ਸ਼ਹਿਰ ਘੁੰਮਾਉਣ ਦੀ ਇਜਾਜ਼ਤ ਮੰਗਦਾ ਨਜ਼ਰ ਆ ਰਿਹਾ ਹੈ | ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ -:
ਤੇਰੇ ਕਰੀਬ ਆ ਰਹਾ ਹੂੰ, ਖੁਦ੍ਹ ਸੇ ਮੈਂ ਦੂਰ ਜਾ ਰਹਾ ਹੂੰ ,
ਯੇ ਬੇਵਜ੍ਹਾ ਤੋਂ ਨਹੀਂ ਹੈ , ਤੂੰ ਜੋ ਮਿਲਾ ,
ਧੀਰੇ ਧੀਰੇ ਸੇ ਤੇਰਾ ਹੂਆ , ਹੌਲੇ ਹੌਲੇ ਸੇ ਤੇਰਾ ਹੂਆ |

ਇਸ ਰੋਮਾੰਟਿਕ ਗੀਤ ਨੂੰ ਤਾਂ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ | ਇਸ ਪੋਸਟ ਨੂੰ ਸਹਾਰੇ ਕਰਦਿਆਂ ਓਹਨਾ ਇਹ ਵੀ ਲਿਖਿਆ ਕਿ -:

Yeh lo, aa gaya… #Loveratri ka naya gaana… very romantic! #TeraHua! I toh loved it!
#LoveTakesOver!

ਇਹ ਫ਼ਿਲਮ ਸਲਮਾਨ ਖਾਨ salman khan ਦੇ ਪ੍ਰੋਡਕਸ਼ਨ ਹੇਂਠ ਤਿਆਰ ਹੋਈ ਹੈ ਅਤੇ ਇਹ ਫ਼ਿਲਮ 5 ਅਕਤੂਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ ਹੋਣ ਜਾ ਰਹੀ ਹੈ |