
ਲਓ ਜੀ ਦੱਸ ਦਈਏ ਕਿ punjabi singer ਗਿੱਪੀ ਗਰੇਵਾਲ ਦੀ ਜਲਦ ਆ ਰਹੀ ਫ਼ਿਲਮ ਮੰਜੇ ਬਿਸਤਰੇ-2 ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ “ਜ਼ੁਬਾਨ” | ਇਹ ਇੱਕ ਰੋਮਾਂਟਿਕ ਗੀਤ ਹੈ | ਜਿੱਥੇ ਕਿ ਇਸ ਗੀਤ ਨੂੰ “ਰਿਕੀ ਖਾਨ” ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸਦੇ ਬੋਲ ਵੀ “ਰਿਕੀ ਖਾਨ” ਨੇ ਹੀ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ “ਜੇ.ਕੇ” ਵੱਲੋਂ ਦਿੱਤਾ ਗਿਆ ਹੈ |
ਪ੍ਰਸ਼ੰਸ਼ਕਾਂ ਵੱਲੋਂ ਇਸ ਗੀਤ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇੱਕ ਦਿਨ ਹੋਇਆ ਹੈ ਅਤੇ ਯੂਟਿਊਬ ਤੇ ਇਸ ਗੀਤ ਨੂੰ ਵੇਖਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ ਅਤੇ ਨਾਲ ਹੀ ਯੂਟਿਊਬ ਤੇ ਪੰਜਵੇਂ ਨੰਬਰ ਤੇ ਟਰੈਂਡ ਕਰ ਰਿਹਾ ਹੈ | ਇਸ ਗੀਤ ਤੋਂ ਪਹਿਲਾ ਵੀ ਇਸ ਫ਼ਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਹ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ |
ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਮੁਖ ਭੂਮਿਕਾ ਨਿਭਾ ਰਹੇ ਹਨ ਅਤੇ ਇਹ ਇਹਨਾਂ ਦੋਵਾਂ ਦੀ ਪਹਿਲੀ ਫ਼ਿਲਮ ਹੋਵੇਗੀ ਜਿਸ ਵਿੱਚ ਦੋਨੋ ਇਕੱਠੇ ਨਜ਼ਰ ਆਉਣਗੇ | ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਤੋਂ ਇਲਾਵਾ ਕਈ ਹੋਰ ਨਾਮੀ ਚਿਹਰੇ ਜਿਵੇਂ ਕਿ “ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ” ਆਦਿ ਆਪਣੀ ਭੂਮਿਕਾ ਨਿਭਾਉਣਗੇ | ਫ਼ਿਲਮ ਮੰਜੇ ਬਿਸਤਰੇ-2 ਨੂੰ ਡਾਇਰੈਕਟਰ ਬਲਜੀਤ ਸਿੰਘ ਦਿਓ ਦੁਆਰਾ ਡਾਇਰੈਕਟ ਕੀਤਾ ਜਾ ਰਿਹਾ ਹੈ |