ਐੱਮ.ਪੀ ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ
ਐੱਮ.ਪੀ ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ
ਐੱਮ.ਪੀ ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ

ਬਰੈਂਪਟਨ, -ਬਰੈਂਪਟਨ ਵਿਚ ਵਧੀਆ ਤੇ ਸੁਖਾਵਾਂ ਮਾਹੌਲ ਬਨਾਉਣ ਅਤੇ ਇੱਥੇ ਵੱਸ ਰਹੀਆਂ ਕਮਿਊਨਿਟੀਆਂ ਦੀਆਂ ਜ਼ਰੂਰਤਾਂ ਨੂੰ ਪੂਰਿਆ ਕਰਨ ਹਿਤ ਇੱਥੇ ਮਹੱਤਵਪੂਰਨ ਤਬਦੀਲੀ ਲਿਆਉਣ ਲਈ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਂਇੰਦਿਆਂ ਅਤੇ ਬਿਜ਼ਨੈੱਸ-ਅਦਾਰਿਆਂ ਦੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰਨ ਲਈ ਬੀਤੇ ਦਿਨੀਂ ਕਈ ਮੀਟਿੰਗਾਂ ਕੀਤੀਆਂ।
ਪਿਛਲੇ ਹਫ਼ਤੇ ਉਨ੍ਹਾਂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ ਨੂੰ ਆਪਣੇ ਦਫ਼ਤਰ ਵਿਚ ਆਉਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਕੋਲੋਂ ਸ਼ੈਰੀਡਨ ਕਾਲਜ ਅਤੇ ਬਰੈਂਪਟਨ ਦੇ ਹੋਰ ਵਿੱਦਿਅਕ-ਅਦਾਰਿਆਂ ਵਿਚ ਹੋ ਰਹੀਆਂ ਬੇ-ਕਾਨੂੰਨੀ ਹਰਕਤਾਂ ਬਾਰੇ ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਇਨ੍ਹਾਂ ਦਰਪੇਸ਼ ਮੁਸ਼ਕਲਾਂ ਦੇ ਸੰਭਵ ਹੱਲ ਲੱਭਣ ਅਤੇ ਇਨ੍ਹਾਂ ਦੇ ਲਈ ਅਗਲੇਰੇ ਯੋਗ ਕਦਮ ਚੁੱਕਣ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ ਜਿਸ ਨਾਲ ਬਰੈਂਪਟਨ ਦੀ ਕਮਿਊਨਿਟੀ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣਗੀਆਂ।
ਐੱਮ.ਪੀ ਸੋਨੀਆ ਸਿੱਧੂ ਨੇ ਸ਼ੈਰੀਡਨ ਕਾਲਜ ਦੇ ਨੁਮਾਂਇੰਦਿਆਂ, ਬਰੈਂਪਟਨ-ਵਾਸੀਆਂ ਤੇ ਵਿਦਿਆਰਥੀਆਂ ਦੇ ਪੱਖ ਸੁਣੇ
ਇਸ ਸਾਰੇ ਕੁਝ ਨੂੰ ਯਕੀਨੀ ਬਨਾਉਣ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਦੀ ਪੂਰਤੀ ਲਈ ਸਾਰੀਆਂ ਹੀ ਸਬੰਧਿਤ ਧਿਰਾਂ ਇਕੱਠੀਆਂ ਹੋ ਕੇ ਸਾਂਝੇ ਯਤਨ ਕਰਨ। ਇਸ ਦੇ ਲਈ ਇਨ੍ਹਾਂ ਮੁੱਦਿਆਂ ਅਤੇ ਮਸਲਿਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕਨ ਲਈ ਸੋਨੀਆ ਸਿੱਧੂ ਬਰੈਂਪਟਨ-ਵਾਸੀਆਂ ਦੇ ਨੁਮਾਂਇੰਦਿਆਂ ਨੂੰ ਵੀ ਮਿਲੇ ਕਿਉਂਕਿ ਇਹ ਮਸਲੇ ਉਨ੍ਹਾਂ ਨਾਲ ਸਿੱਧੇ ਤੌਰ Ḕਤੇ ਜੁੜੇ ਹੋਏ ਹਨ ਅਤੇ ਉਹ ਇਨ੍ਹਾਂ ਬਾਰੇ ਵਧੇਰੇ ਜਾਣਦੇ ਅਤੇ ਸਮਝਦੇ ਹਨ। ਇਸ ਦੇ ਨਾਲ ਹੀ ਸੋਨੀਆ ਨੇ ਨੌਜੁਆਨਾਂ, ਸਥਾਨਕ ਵਿਦਿਆਰਥੀਆਂ ਅਤੇ ਓਨਟਾਰੀਓ ਦੇ ਵੱਖ-ਵੱਖ ਕਾਲਜਾਂ ਵਿਚ ਪੜ੍ਹਾਈ ਕਰ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਪੱਖ ਵੀ ਗਹੁ ਨਾਲ ਸੁਣੇ।
ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਇਸ ਬਾਰੇ ਮੈ ਹੋਰ ਮੀਟਿੰਗਾਂ ਜਾਰੀ ਰੱਖਾਂਗੀ ਅਤੇ ਆਪਣੀ ਰਾਈਡਿੰਗ ਦੇ ਲੋਕਾਂ ਦੇ ਤੌਖ਼ਲੇ ਤੇ ਵਿਦਿਆਰਥੀਆਂ ਦਾ ਪੱਖ ਸਬੰਧਿਤ ਅਥਾਰਿਟੀਆਂ ਤੱਕ ਪਹੁੰਚਾਉਂਦੀ ਰਹਾਂਗੀ। ਮੈਂ ਕਮਿਊਨਿਟੀ ਦੇ ਲੋਕਾਂ ਦੀ ਆਵਾਜ਼ ਇੰਜ ਹੀ ਸੁਣਨਾ ਜਾਰੀ ਰੱਖਾਂਗੀ ਅਤੇ ਬਰੈਂਪਟਨ ਦੀ ਬੇਹਤਰੀ ਲਈ ਉਨ੍ਹਾਂ ਵੱਲੋਂ ਪ੍ਰਾਪਤ ਹੋਏ ਫ਼ੀਡਬੈਕ ਨੂੰ ਸਬੰਧਿਤ ਧਿਰਾਂ ਨਾਲ ਸਾਂਝਾ ਕਰਦੀ ਰਹਾਂਗੀ।”